ਪੰਜਾਬ ਦੇ ਜ਼ਿਲ੍ਹਾ ਮੋਗਾ ਪੁਲਿਸ ਵੱਲੋਂ ਘੋੜਾ ਟਰਾਲੇ ਰਾਹੀਂ ਅਫੀਮ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੀ ਆਈਏ ਸਟਾਫ ਮੋਗਾ ਨੇ ਅਜੀਤ ਵਾਲ ਤੋਂ ਇੱਕ ਘੋੜਾ ਟਰਾਲੇ ਤੇ ਸਵਾਰ ਹੋ ਕੇ ਆ ਰਹੇ ਵਿਅਕਤੀਆਂ ਨੂੰ ਚੈਕ ਕੀਤਾ ਗਿਆ ਤਾਂ ਉਨ੍ਹਾਂ ਪਾਸੋਂ 6 ਕਿਲੋ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ,ਉਸ ਤੋਂ ਬਾਅਦ ਪੁਲਿਸ ਨੇ ਗੁਰਜੀਤ ਸਿੰਘ ਉਰਫ ਜੀਤ ਪੁੱਤਰ ਗੁਰਜੰਟ ਸਿੰਘ ਅਤੇ ਹਰਕਰਨਜੀਤ ਸਿੰਘ ਉਰਫ ਰਾਜੂ ਪੁੱਤਰ ਅਜਮੇਰ ਸਿੰਘ ਦੋਨੋਂ ਵਾਸੀਆਨਾ ਕਿਸ਼ਨਗੜ੍ਹ ਉਪਰ ਮੁਕੱਦਮਾ ਨੰਬਰ 97 ਮਿਤੀ 6-09-2025 ਅ/ਧ 18/61/85 ਐਨ ਡੀ ਪੀ ਐਸ ਤਹਿਤ ਥਾਣਾ ਅਜੀਤਵਾਲ ਵਿੱਚ ਦਰਜ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੋੜਾ ਟਰਾਲਾ PB-03-X-9965 ਵੀ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਹੋਰ ਇੰਨਾ ਕਿਥੇ ਕਿਥੇ ਲਿੰਕ ਹਨ।
PUNJAB




INDIA








WORLD










