ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਜੀਦਾ ਵਿਖੇ ਧਮਾਕੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਜੀਦਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਕੋਈ ਆਨਲਾਈਨ ਸਮੱਗਰੀ ਮੰਗਵਾਈ ਸੀ। ਜਿਸ ਵਿੱਚੋਂ ਅਚਾਨਕ ਧਮਾਕਾ ਹੋ ਗਿਆ, ਅਤੇ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਦੂਜਾ ਧਮਾਕਾ ਉਦੋਂ ਹੋਇਆ ਜਦੋਂ ਗੁਰਪ੍ਰੀਤ ਸਿੰਘ ਦਾ ਪਿਤਾ ਜਗਤਾਰ ਸਿੰਘ ਧਮਾਕੇ ਵਾਲੇ ਕਮਰੇ ਦੀ ਸਫਾਈ ਕਰ ਰਿਹਾ ਸੀ,ਉਸ ਟਾਈਮ ਦੂਜਾ ਧਮਾਕਾ ਹੋ ਗਿਆ ਤੇ ਜਗਤਾਰ ਸਿੰਘ ਵੀ ਜ਼ਖ਼ਮੀ ਹੋ ਗਿਆ। ਪਤਾ ਲਗਦੇ ਹੀ ਪੁਲਿਸ ਟੀਮਾਂ ਨੇ ਘਰ ਨੂੰ ਸੀਲ ਕਰ ਦਿੱਤਾ ਹੈ, ਤੇ ਫੈਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਗੁਰਪ੍ਰੀਤ ਸਿੰਘ ਨੇ 10 ਸਤੰਬਰ ਨੂੰ ਆਨਲਾਈਨ ਧਮਾਕੇਖੇਜ਼ ਸਮੱਗਰੀ ਮੰਗਵਾਈ ਸੀ। ਸਮੱਗਰੀ ਨਾਲ ਕੰਮ ਕਰਦੇ ਸਮੇਂ ਅਚਾਨਕ ਹੋਏ ਧਮਾਕੇ ਵਿੱਚ ਉਹ ਗੰਭੀਰ ਤੌਰ \‘ਤੇ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਬਠਿੰਡਾ ਦੇ ਹੇਲੀਅਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਇਲਾਜ ਹੇਠ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸਥਾਨਕ ਪੁਲਿਸ ਵੀ ਫੋਰੈਂਸਿਕ ਟੀਮ ਦੇ ਨਾਲ ਮਿਲ ਕੇ ਧਮਾਕਿਆਂ ਦੇ ਅਸਲੀ ਕਾਰਨ ਦੀ ਜਾਂਚ ਕਰ ਰਹੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੁਰਪ੍ਰੀਤ ਵੱਲੋਂ ਮੰਗਵਾਈ ਸਮੱਗਰੀ ਵਿੱਚ ਬਹੁਤ ਖ਼ਤਰਨਾਕ ਕੈਮੀਕਲ ਤੱਤ ਸ਼ਾਮਲ ਸਨ, ਜਿਨ੍ਹਾਂ ਕਾਰਨ ਇਹ ਹਾਦਸਾ ਵਾਪਰਿਆ।
PUNJAB




INDIA








WORLD










