ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਿਹਤਯਾਬੀ ਤੋਂ ਬਾਅਦ ਅੱਜ ਹਾਈ ਲੈਵਲ ਦੀ ਮੀਟਿੰਗ ਕੀਤੀ ਹੈ । ਇਸ ਮੀਟਿੰਗ ਵਿੱਚ ਪੰਜਾਬ ‘ਚ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਹੜ੍ਹ ਪੀੜਤਾਂ ਲਈ ਵੱਡੇ ਐਲਾਨ ਕੀਤੇ।
ਮੁੱਖ ਮੰਤਰੀ ਵੱਲੋਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਕੀਤੇ ਐਲਾਨ 👇
- ਹਰ ਇੱਕ ਪੀੜਤ ਨੂੰ ਮੁਆਵਜ਼ਾ ਮਿਲੇਗਾ
- ਸਪੈਸ਼ਲ ਗਿਰਾਦਵਰੀ ਕਰਵਾਉਣ ਦੇ ਹੁਕਮ ਦਿੱਤੇ।
- 30-40 ਦਿਨ ਅੰਦਰ ਸਪੈਸ਼ਲ ਗਿਰਦਾਵਰੀ ਮੁਕੰਮਲ ਹੋਵੇਗੀ।
- ਫ਼ਸਲ ਦਾ ਨੁਕਸਾਨ ਹੋਣ ‘ਤੇ 20 ਹਜ਼ਾਰ ਪ੍ਰਤੀ ਏਕੜ ਮਿਲੇਗਾ।
- ਪਿੰਡ-ਪਿੰਡ ਜਾ ਕੇ ਅਫ਼ਸਰ ਨੁਕਸਾਨ ਦਾ ਜਾਇਜ਼ਾ ਲੈਣਗੇ।
- ਗਿਰਦਾਵਰੀ ਤੋਂ ਬਾਅਦ ਵੀ ਲੋਕਾਂ ਨਾਲ ਮੁਲਾਕਾਤ ਕਰਾਂਗੇ।
- 30-40 ਦਿਨ ਅੰਦਰ-ਅੰਦਰ ਨੁਕਸਾਨ ਦੀ ਭਰਪਾਈ ਕਰਾਂਗੇ।
- ਅਸੀਂ ਮਕਾਨਾਂ ਦੇ ਨੁਕਸਾਨ ਦਾ 40,000 ਦੇਵਾਂਗੇ।
- ਪਸ਼ੂ ਦੀ ਮੌਤ ਦਾ 37,500 ਮੁਆਵਜ਼ਾ ਦਿੱਤਾ ਜਾਵੇਗਾ।
- ਦੀਵਾਲੀ ਤੱਕ ਵੱਡੀ ਗਿਣਤੀ ‘ਚ ਲੋਕਾਂ ਕੋਲ ਚੈੱਕ ਪਹੁੰਚ ਜਾਣਗੇ। 55 ਮ੍ਰਿਤਕਾਂ ‘ਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੇ ਹਾਂ।
- 55 ਮ੍ਰਿਤਕਾਂ ਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੇ ਹਾਂ।
- ਜੰਗੀ ਪੱਧਰ ‘ਤੇ ਮੁਆਵਜ਼ਾ ਦੇਣ ਦਾ ਕੰਮ ਹੋਵੇਗਾ।
- ਕਿਸੇ ਅਧਿਕਾਰੀ ਨੇ ਗਲਤੀ ਕੀਤੀ ਤਾਂ ਬਖਸ਼ਿਆ ਨਹੀਂ ਜਾਵੇਗਾ।
PUNJAB




INDIA








WORLD










