ਪੰਜਾਬ ਦੇ ਬਠਿੰਡਾ ਅਧੀਨ ਆਉਂਦੇ ਪਿੰਡ ਜੀਦਾ ਵਿੱਚ ਫਿਰ ਹੋਏ ਧਮਾਕੇ। ਪਿਛਲੇ ਦਿਨੀਂ 10 ਸਤੰਬਰ ਨੂੰ ਪਿੰਡ ਜੀਦਾ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵੱਲੋਂ ਕੋਈ ਆਨਲਾਈਨ ਸਮੱਗਰੀ ਮਗਵਾ ਕੇ ਪ੍ਰਯੋਗ ਕੀਤਾ ਜਾ ਰਿਹਾ ਸੀ। ਉਸ ਟਾਈਮ ਬਹੁਤ ਭਿਆਨਕ ਧਮਾਕਾ ਹੋਇਆ ਸੀ,ਤੇ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਘਰ ਨੂੰ ਸੀਲ ਕਰ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪਰ ਦੁਬਾਰਾ ਫਿਰ ਉਸ ਘਰ ਵਿੱਚ ਧਮਾਕੇ ਹੋਣ ਦਾ ਪਤਾ ਲੱਗਾ ਹੈ।
ਤੁਹਾਨੂੰ ਦੱਸ ਦੇਈਏ ਕਿ ਜਿਸ ਕਮਰੇ ਵਿੱਚ ਪਹਿਲੇ ਧਮਾਕੇ ਹੋਏ ਸਨ। ਡਿਫਿਊਜ਼ ਟੀਮ ਉਸ ਜਗ੍ਹਾ ਦੀ ਸਫਾਈ ਕਰ ਰਹੀ ਹੈ। ਜਿਸ ਕਾਰਨ ਉੱਥੇ ਅਜੇ ਵੀ ਧਮਾਕੇ ਹੋ ਰਹੇ ਹਨ। ਇਹ ਰਸਾਇਣ ਇੰਨਾ ਖਤਰਨਾਕ ਹੈ ਕਿ ਖਿੰਡੇ ਹੋਏ ਕਣਾਂ ਨੂੰ ਇਕੱਠਾ ਕਰਦੇ ਸਮੇਂ ਧਮਾਕੇ ਹੋ ਰਹੇ ਹਨ। ਮੌਕੇ ‘ਤੇ ਰਿਮੋਟ ਆਪਰੇਟਿਡ ਵਹੀਕਲ (ROB) ਦੀ ਵਰਤੋਂ ਕਰਕੇ ਕੈਮੀਕਲ ਖੇਤਰ ਦੀ ਸਫਾਈ ਕੀਤੀ ਜਾ ਰਹੀ ਹੈ। ਜੇਕਰ ਕੋਈ ਅੰਦਰ ਜਾਂਦਾ ਹੈ, ਤਾਂ ਧਮਾਕੇ ਦਾ ਖ਼ਤਰਾ ਹੈ। ਅੱਜ ਦੋ ਧਮਾਕੇ ਹੋਏ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਧਮਾਕੇ ਹੋ ਸਕਦੇ ਹਨ। ਉੱਥੇ ਕੰਮ ਕਰ ਰਹੀਆਂ ਸਾਰੀਆਂ ਟੀਮਾਂ ਵੀ ਇਸ ਰਸਾਇਣ ਬਾਰੇ ਹੈਰਾਨ ਹਨ ਕਿ ਇਹ ਇੰਨਾ ਖਤਰਨਾਕ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਬਠਿੰਡਾ ਦੇ ਜੀਦਾ ਪਿੰਡ ਵਿੱਚ ਦੋ ਧਮਾਕਿਆਂ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਪਹਿਲਾ ਧਮਾਕਾ ਸਵੇਰੇ 6 ਵਜੇ ਦੇ ਕਰੀਬ ਹੋਇਆ, ਜਦੋਂ ਕਿ ਦੂਜਾ ਸ਼ਾਮ 4 ਵਜੇ ਦੇ ਕਰੀਬ ਹੋਇਆ। ਇਨ੍ਹਾਂ ਧਮਾਕਿਆਂ ਵਿੱਚ 19 ਸਾਲਾ ਕਾਨੂੰਨ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਜਗਤਾਰ ਸਿੰਘ ਗੰਭੀਰ ਜ਼ਖਮੀ ਹੋ ਗਏ। ਦੋਵਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਨ੍ਹਾਂ ਧਮਾਕਿਆਂ ਨੇ ਨਾ ਸਿਰਫ਼ ਪਿੰਡ ਵਿੱਚ ਦਹਿਸ਼ਤ ਫੈਲਾ ਦਿੱਤੀ, ਸਗੋਂ ਕਈ ਗੰਭੀਰ ਸਵਾਲ ਵੀ ਖੜ੍ਹੇ ਕਰ ਦਿੱਤੇ।
PUNJAB




INDIA








WORLD










