ਪੰਜਾਬ ਮੋਗਾ ਜ਼ਿਲ੍ਹੇ ਵਿੱਚ ਹਲਕਾ ਧਰਮਕੋਟ ਅਧੀਨ ਆਉਂਦੇ ਪਿੰਡ ਕਮਾਲਕੇ ਵਿਖੇ ਟੀਚਰਾਂ ਦੇ ਵੱਲੋਂ 11 ਵੀ ਕਲਾਸ ਵਿੱਚ ਪੜਦੇ ਬੱਚੇ ਨੂੰ ਝਿੜਕਣ ਕਰਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਧਰਮਕੋਟ ਵਿੱਚ ਪੈਂਦੇ ਪਿੰਡ ਕਮਾਲਕੇ ਦੇ ਵਿਦਿਆਰਥੀ ਨੂੰ ਟੀਚਰਾਂ ਵੱਲੋਂ ਝਿੜਕਣਾਂ ਮਹਿੰਗਾ ਪੈ ਗਿਆ ਹੈ। ਪੁਲਿਸ ਨੇ 6 ਟੀਚਰਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਸ਼ਨਦੀਪ ਨਾਂ ਦੇ ਵਿਦਿਆਰਥੀ ਨੂੰ ਉਸ ਦੇ ਟੀਚਰਾਂ ਨੇ ਝਿੜਕਿਆ ਜਿਸ ਕਰਕੇ ਵਿਦਿਆਰਥੀ ਨੇ ਆਪਣੀ ਬੇਇਜ਼ਤੀ ਮਹਿਸੂਸ ਕਰਦਿਆਂ,ਘਰ ਜਾ ਕੇ ਉਸ ਨੇ ਕੋਈ ਜਹਰੀਲੀ ਦਵਾਈ ਪੀ ਲਈ ਤੇ ਉਸ ਦੀ ਤਬੀਅਤ ਵਿਗੜ ਗਈ। ਪਰਿਵਾਰ ਨੇ ਤੁਰੰਤ ਹਸਪਤਾਲ ਦਾਖਲ ਕਰਵਾਇਆ, ਇਲਾਜ ਦੌਰਾਨ ਲੜਕੇ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਸ਼ਨਦੀਪ ਨੇ ਇਕ ਵੀਡੀਓ ਵਿਚ ਬਿਆਨ ਦਿੰਦੇ ਹੋਏ 6 ਅਧਿਆਪਕਾਂ ਨੂੰ ਦੋਸ਼ੀ ਠਹਿਰਾਇਆ ਜਿਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਿਤਾ ਦੇ ਬਿਆਨਾਂ 6 ਟੀਚਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਮ੍ਰਿਤਕ ਦੇ ਚਾਚੇ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਜਸ਼ਨਦੀਪ 11ਵੀਂ ਜਮਾਤ ਵਿਚ ਪੜ੍ਹਦਾ ਸੀ ਤੇ ਉਥੇ ਸਕੂਲ ਵਿਚ ਟੀਚਰਾਂ ਨੇ ਜਸ਼ਨਦੀਪ ਨਾਲ ਮਾਰਕੁੱਟ ਕੀਤੀ ਜਿਸ ਕਰਕੇ ਉਹ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਨ ਲੱਗਾ ਤੇ ਘਰ ਆ ਕੇ ਉਸ ਨੂੰ ਦਵਾਈ ਪੀ ਲਈ ਜਿਸ ਕਰਕੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਦੇ ਬਚਣ ਦੀ ਉਮੀਦ ਨਾ ਦੇ ਬਰਾਬਰ ਦੱਸੀ ਤੇ ਅੱਜ ਸਵੇਰੇ ਲਗਭਗ 3 ਵਜੇ ਜਸ਼ਨਦੀਪ ਦੀ ਜਾਨ ਚਲੀ ਗਈ।ਧਰਮਕੋਟ ਸਬ ਡਵੀਜ਼ਨ ਦੇ ਡੀਐਸਪੀ ਜਸਵਰਿੰਦਰ ਸਿੰਘ ਵੱਲੋਂ ਆਪਣੀ ਟੀਮ ਨਾਲ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
PUNJAB




INDIA








WORLD










