ਮੋਗਾ ਪੁਲਿਸ ਨੇ ਆਪਣੇ ਮਨੁੱਖੀ ਫਰਜ਼ ਨੂੰ ਨਿਭਾਉਂਦਿਆਂ ਲੋਕਾਂ ਦੀ ਸੁਰੱਖਿਆ ਅਤੇ ਭਰੋਸੇ ਨੂੰ ਮਜ਼ਬੂਤ ਬਣਾਉਣ ਲਈ ਥਾਣਾ ਅਜੀਤਵਾਲ ਦੀ ਟੀਮ, ਇੰਸਪੈਕਟਰ ਰਾਜ ਸਿੰਘ ਦੀ ਅਗਵਾਈ ਹੇਠ, ਇੱਕ ਗੁੰਮ ਹੋਏ ਬੱਚੇ ਨੂੰ ਬੜੀ ਚੁਸਤਾਈ ਅਤੇ ਮਿਹਨਤ ਨਾਲ ਲੱਭ ਕੇ ਸੁਰੱਖਿਅਤ ਤੌਰ ‘ਤੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਇੱਕ ਬੱਚੇ ਦੇ ਗੁੰਮ ਹੋਣ ਦੀ ਜਾਣਕਾਰੀ ਮਿਲੀ ਸੀ । ਜਿਸ ਤੋਂ ਥਾਣਾ ਅਜੀਤਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਦੀ ਘੇਰਾਬੰਦੀ ਕਰਕੇ ਬੱਚੇ ਦੀ ਖੋਜ਼ ਲਈ ਸੁਚੇਤ ਅਤੇ ਤਤਕਾਲ ਤਲਾਸ਼ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਟੀਮ ਦੀ ਮਿਹਨਤ ਅਤੇ ਜਨਤਾ ਦੇ ਸਹਿਯੋਗ ਨਾਲ ਕੁਝ ਹੀ ਸਮੇਂ ਵਿੱਚ ਬੱਚੇ ਨੂੰ ਲੱਭ ਲਿਆ ਗਿਆ। ਬਾਅਦ ਵਿੱਚ, ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਬੱਚੇ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਜਿਸ ਤੋਂ ਬਾਅਦ ਪੂਰੇ ਇਲਾਕੇ ਪੁਲਿਸ ਕੀਤੀ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਜਿਸ ਮੌਕੇ ਬੱਚੇ ਦੇ ਮਾਪਿਆਂ ਨੇ ਪੁਲਿਸ ਸਟੇਸ਼ਨ ਅਜੀਤਵਾਲ ਥਾਣਾ ਦੇ ਮੁਖੀ ਰਾਜ ਸਿੰਘ ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਤੇਜ਼ੀ ਅਤੇ ਜ਼ਿੰਮੇਵਾਰੀ ਨਾਲ ਕਾਰਵਾਈ ਕਰਕੇ ਉਨ੍ਹਾਂ ਦਾ ਬੱਚੇ ਲੱਭ ਕੇ ਮਿਲਾਇਆ। ਇਸ ਮੌਕੇ ਥਾਣਾ ਮੁਖੀ ਰਾਜ ਸਿੰਘ ਦੇ ਨਾਲ ਏ ਐਸ ਆਈ ਬਰਜਿੰਦਰ ਸਿੰਘ, ਅਤੇ ਜਸਵਿੰਦਰ ਸਿੰਘ ਸੇਖੋਂ ਤੇ ਹੋਰ ਵੀ ਹਾਜ਼ਰ ਸਨ।
PUNJAB




INDIA








WORLD










