ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮਾੜੀ ਮੁਸਤਫਾ ਵਿਖੇ ਦਿਨ ਦਿਹਾੜੇ ਇੱਕ ਦੁਕਾਨ ਤੇ ਬੈਠੇ ਦੁਕਾਨਦਾਰ ਉਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮਾੜੀ ਮੁਸਤਫਾ ਦਾ ਰਹਿਣ ਵਾਲਾ ਸੀਪਾ ਨਾ ਦਾ ਵਿਅਕਤੀ ਕਰਿਆਨੇ ਦੀ ਦੁਕਾਨ ਕਰਦਾ ਹੈ। ਜਿਸ ਤੇ ਅੱਜ ਦਸ ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਹੈ। ਪਰ ਦੁਕਾਨ ਮਾਲਕ ਖੁਦ ਵਾਲ ਵਾਲ ਬਚ ਗਿਆ ਹੈ। ਪੁਲਿਸ ਵੱਲੋਂ ਦੁਕਾਨਦਾਰ ਨੂੰ ਇੱਕ ਗੰਨਮੈਨ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਉਸ ਮੌਕੇ ਗੰਨਮੈਨ ਵੀ ਮੌਜੂਦ ਸੀ। ਉਸ ਸਮੇਂ ਦੁਕਾਨ ਵਿੱਚ ਲੱਗਾ ਸ਼ੀਸ਼ਾ ਟੁੱਟ ਕੇ ਗੰਨਮੈਨ ਦੇ ਵਜਿਆ ਜਿਸ ਕਾਰਨ ਉਹ ਜ਼ਖ਼ਮੀ ਗਿਆ ਹੈ। ਜਦੋਂ ਇਸ ਸਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ਤੇ ਐਸ ਪੀ ਬਾਲ ਕ੍ਰਿਸ਼ਨ, ਡੀਐਸਪੀ ਦਲਬੀਰ ਸਿੰਘ, ਇੰਸਪੈਕਟਰ ਜਤਿੰਦਰ ਸਿੰਘ, ਅਤੇ ਵੱਡੀ ਗਿਣਤੀ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PUNJAB




INDIA








WORLD










