ਬਾਘਾਪੁਰਾਣਾ 18 ਅਕਤੂਬਰ (ਪ.ਪ)-ਮੋਗਾ ਜ਼ਿਲ੍ਹੇ ਅੰਦਰ ਆਉਂਦੇ ਬਾਘਾਪੁਰਾਣਾ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੇਤੀਬਾੜੀ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਡਾਕਟਰ ਨਵਦੀਪ ਸਿੰਘ ਜੌੜਾ ਨੂੰ ਪੰਜਾਬ ਸਰਕਾਰ ਨੇ ਚੰਗੀਆਂ ਸੇਵਾਵਾਂ ਬਦਲੇ ਤਰੱਕੀ ਦੇ ਕੇ ਡਿਪਟੀ ਡਾਇਰੈਕਟਰ ਬਣਾ ਦਿੱਤਾ ਗਿਆ ਹੈ।
ਡਾ ਨਵਦੀਪ ਸਿੰਘ ਜੌੜਾ ਵੱਲੋਂ ,ਪੀ ਐਚ ਡੀ,ਖੇਤੀਬਾੜੀ ਸਮੇਤ ਤਿੰਨ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ। ਡਾ ਜੌੜਾ ਜਿੱਥੇ ਉੱਚ ਖੇਤੀ ਤਕਨੀਕਾਂ ਦੇ ਮਾਹਿਰ ਮੰਨੇ ਜਾਂਦੇ ਹਨ ਉੱਥੇ ਉਹ ਕਿਸਾਨਾਂ ਨੂੰ ਸਮਰਪਤ , ਇਮਾਨਦਾਰ ਅਤੇ ਖੇਤੀ ਮਸਲਿਆਂ ਦੀ ਅੰਤਰ ਰਾਸ਼ਟਰੀ ਪੱਧਰ ਦੀ ਸਮਝ ਰੱਖਣ ਵਾਲੇ ਖੇਤੀ ਅਧਿਕਾਰੀ ਹਨ । ਕਿਸਾਨ ਅੰਦੋਲਨ ਦੌਰਾਨ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਬੇਬਾਕੀ ਨਾਲ ਅਖਬਾਰਾਂ ਚ ਲਿਖੇ ਲੇਖ ਕਿਸਾਨਾਂ ਅਤੇ ਬੁੱਧੀ ਜੀਵੀਆਂ ਵੱਲੋਂ ਵੱਡੇ ਪੱਧਰ ਤੇ ਸਲਾਹੇ ਗਏ ਸਨ। ਖੇਤੀ ਵਿਭਾਗ ਸਮੇਤ ਕਿਸਾਨਾਂ ਅਤੇ ਕੀਟ ਨਾਸ਼ਕ ਵਿਕਰੇਤਾਵਾਂ ਵਿੱਚ ਉਹਨਾਂ ਦੀ ਪਹਿਚਾਣ ਇੱਕ ਬੇਦਾਗ਼ ਅਤੇ ਮਿਹਨਤੀ ਅਫ਼ਸਰ ਦੀ ਹੈ। ਸਰਕਾਰ ਨੇ ਡਾ ਨਵਦੀਪ ਸਿੰਘ ਜੌੜਾ ਵਿੱਚ ਤਾਇਨਾਤ ਕਰ ਦਿੱਤਾ ਹੈ। ਡਾ ਜੌੜਾ ਦੀ ਉਪਰੋਕਤ ਨਿਯੁਕਤੀ ਤੇ ਖੇਤੀ ਵਿਭਾਗ ਦੇ ਸਮੁੱਚੇ ਅਮਲੇ ਸਮੇਤ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ । ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਪੰਜਾਬ ਕਿਸਾਨ ਸਭਾ ਦੇ ਸੂਰਤ ਸਿੰਘ ਧਰਮਕੋਟ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਗੁਰਬਚਨ ਸਿੰਘ ਚੰਨੂਵਾਲਾ , ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਰਾਜ ਸਿੰਘ ਜੀਤਾ ਸਿੰਘ ਵਾਲਾ , ਸਾਬਕਾ ਸਰਪੰਚ ਦਰਸ਼ਨ ਸਿੰਘ ਨੱਥੂਵਾਲਾ ਗਰਬੀ , ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਜੀਤਾ ਸਿੰਘ ਵਾਲਾ , ਹਰਿੰਦਰ ਸਿੰਘ ਭਲੂਰ ਅਮਨਦੀਪ ਸਿੰਘ ਵੈਰੋਕੇ , ਡਾ ਲਖਵੀਰ ਸਿੰਘ ਸਮਾਧ ਭਾਈ, ਗੁਰਤੇਜ ਸਿੰਘ ਲੰਗੇਆਣਾ, ਵਾਤਾਵਰਨ ਪੱਖੀ ਕਿਸਾਨ ਤੇ ਰੰਗ ਕਰਮੀ ਸਾਧੂ ਰਾਮ ਲੰਗੇਆਣਾ , ਸੇਵਾ ਮੁਕਤ ਖੇਤੀ ਅਧਿਕਾਰੀ ਡਾ ਜਰਨੈਲ ਸਿੰਘ ਬਰਾੜ , ਡਾ ਪਰਮਜੀਤ ਸਿੰਘ ਬਰਾੜ , ਡਾ ਮਨਜੀਤ ਸਿੰਘ , ਸਾਬਕਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਟੇਟ ਅਵਾਰਡੀ ਡਾ ਜਸਵਿੰਦਰ ਬਰਾੜ , ਡਾ ਕੁਲਦੀਪ ਸਿੰਘ ਬੁੱਟਰ ਅਤੇ ਰਘਵੀਰ ਸਿੰਘ ਕੋਕਰੀ ਬੁੱਟਰ ਅਤੇ ਜਗਤ ਸੇਵਕ ਪਬਲੀਕੇਸ਼ਨਜ਼ ਦੇ ਮੁੱਖ ਸੰਪਾਦਕ ਤਰਲੋਚਨ ਸਿੰਘ ਬਰਾੜ, ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ , ਕੁਪਤਾਨ ਸਿੰਘ ਲੰਗੇਆਣਾ, ਸਾਬਕਾ ਸਰਪੰਚ ਹਰਮਨਦੀਪ ਸਿੰਘ ਰੋਡੇ, ਸਾਬਕਾ ਮੈਂਬਰ ਪ੍ਰਗਟ ਸਿੰਘ ਰੋਡੇ। ਡਾ ਜੌੜਾ ਨੂੰ ਵਧਾਈ ਦਿੱਤੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ । ਜਿਕਰਯੋਗ ਹੈ ਕਿ ਡਾਕਟਰ ਨਵਦੀਪ ਜੌੜਾ ਸਾਹਿਤ ਕਲਾ, ਸਮਾਜ ਸੇਵਾ ,ਰੰਗ ਮੰਚ ,ਨਾਟਕ,ਅਦਾ ਕਾਰੀ ਤੇ ਨਿਰਦੇਸ਼ਨਾਂ ਦੇ ਖੇਤਰ ਵਿੱਚ ਨਾਮਵਰ ਸਖਸ਼ੀਅਤ ਹਨ।ਉਹ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਵੀ ਚਰਚਿਤ ਰਹੇ ਹਨ।
PUNJAB




INDIA








WORLD










