ਪੰਜਾਬ ਦੇ ਸਾਬਕਾ ਡੀਜੀਪੀ ਮਹੁੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਤੇ ਨਾਲ ਧੀ, ਨੂੰਹ ਉਪਰ ਉਪਰ ਪੁਲਿਸ ਪਰਚਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਪੰਚਕੂਲਾ ਵਿੱਚ, ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਵਿਰੁੱਧ ਉਨ੍ਹਾਂ ਦੇ ਪੁੱਤਰ, ਅਕੀਲ ਅਖਤਰ ਦੇ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ, ਉਨ੍ਹਾਂ ਦੀ ਪਤਨੀ, ਧੀ ਅਤੇ ਨੂੰਹ ‘ਤੇ ਵੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।
ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਪੰਜਾਬ ਦੇ ਸਾਬਕਾ DGP (ਮਨੁੱਖੀ ਅਧਿਕਾਰ) ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਦੀ ਮੌਤ ਦੇ ਮਾਮਲੇ ਵਿੱਚ, ਇੱਕ ਗੁਆਂਢੀ ਸ਼ਮਸ਼ੂਦੀਨ ਨੇ ਗੰਭੀਰ ਦੋਸ਼ ਲਗਾਏ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਕੀਲ ਦੀ ਪਤਨੀ ਅਤੇ ਪਿਤਾ ਦੇ ਨਾਜਾਇਜ਼ ਸਬੰਧ ਸਨ, ਜਿਸ ਵਿੱਚ ਰਜ਼ੀਆ ਸੁਲਤਾਨਾ ਵੀ ਸ਼ਾਮਲ ਸੀ।
ਸ਼ਮਸ਼ੂਦੀਨ ਨੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ ‘ਤੇ ਪੰਚਕੂਲਾ ਐਮਡੀਸੀ ਪੁਲਿਸ ਸਟੇਸ਼ਨ ਨੇ ਹੁਣ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਨੂੰਹ ਅਤੇ ਧੀ ਵਿਰੁੱਧ ਆਈਪੀਸੀ ਦੀ ਧਾਰਾ 103(1) ਅਤੇ 61 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਦੱਸ ਦੇਈਏ ਕਿ ਅਕੀਲ ਦੀ ਮੌਤ 16 ਅਕਤੂਬਰ ਨੂੰ ਪੰਚਕੂਲਾ ਵਿੱਚ ਦੇਰ ਰਾਤ ਹੋਈ। ਪਰਿਵਾਰ ਨੇ ਕਿਹਾ ਸੀ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ। ਇਸ ਤੋਂ ਬਾਅਦ, ਅਕੀਲ ਦਾ 27 ਅਗਸਤ ਦਾ ਇੱਕ ਵੀਡੀਓ ਸਾਹਮਣੇ ਆਇਆ। ਇਸ ਵਿੱਚ, ਉਹ ਦੋਸ਼ ਲਗਾਉਂਦਾ ਹੈ ਕਿ ਉਸਦੇ ਪਰਿਵਾਰਕ ਮੈਂਬਰ ਉਸਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਸਨੇ ਆਪਣੇ ਪਿਤਾ ਅਤੇ ਪਤਨੀ ਵਿਚਕਾਰ ਨਾਜਾਇਜ਼ ਸਬੰਧਾਂ ਦਾ ਵੀ ਜ਼ਿਕਰ ਕੀਤਾ।
ਪਤਨੀ ਅਤੇ ਪਿਤਾ ਦੇ ਅਫੇਅਰ ਦਾ ਪਤਾ ਲੱਗਿਆ
ਅਕੀਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ 27 ਅਗਸਤ ਨੂੰ ਵੀਡੀਓ ਸਾਂਝਾ ਕੀਤਾ ਸੀ। 16 ਮਿੰਟ, 11 ਸਕਿੰਟ ਦੇ ਵੀਡੀਓ ਵਿੱਚ, ਅਕੀਲ ਇਹ ਕਹਿ ਕੇ ਸ਼ੁਰੂਆਤ ਕਰਦਾ ਹੈ, “ਅੱਜ 27 ਅਗਸਤ, 2025 ਹੈ। ਮੈਂ ਇਹ ਵੀਡੀਓ ਸਿਰਫ਼ ਆਪਣੇ ਰਿਕਾਰਡ ਰੱਖਣ ਲਈ ਸ਼ੂਟ ਕਰ ਰਿਹਾ ਹਾਂ।”
ਮੈਨੂੰ ਡੇਢ ਸਾਲ ਪਹਿਲਾਂ ਆਪਣੇ ਪਿਤਾ ਅਤੇ ਪਤਨੀ ਦੇ ਅਫੇਅਰ ਦਾ ਪਤਾ ਲੱਗਿਆ। ਮੈਨੂੰ ਇਸ ਬਾਰੇ ਪਹਿਲਾਂ ਪਤਾ ਹੋਣਾ ਚਾਹੀਦਾ ਸੀ। ਹਾਲਾਂਕਿ, 2018 ਵਿੱਚ, ਉਨ੍ਹਾਂ ਦੇ ਵਿਆਹ ਤੋਂ ਇੱਕ ਸਾਲ ਬਾਅਦ, ਮੈਂ ਉਸਨੂੰ ਡਰੈਸਿੰਗ ਰੂਮ ਦੇ ਨੇੜੇ ਫੜ ਲਿਆ, ਪਰ ਉਹ ਭੱਜ ਗਿਆ ਸੀ।
ਮੈਨੂੰ ਡਿਟੇਨ ਕਰਵਾਇਆ, ਝੂਠੇ ਕੇਸ ਦਰਜ ਕੀਤੇ
ਅਕੀਲ ਨੇ ਵੀਡੀਓ ਵਿੱਚ ਅੱਗੇ ਕਿਹਾ ਕਿ ਇਸ ਤੋਂ ਬਾਅਦ, ਉਸਨੇ ਮੈਨੂੰ ਕਾਨੂੰਨੀ ਤੌਰ ‘ਤੇ ਡਿਟੇਨ ਕਰਵਾਇਆ। ਮੈਂ ਬਹੁਤ ਮਾਨਸਿਕ ਦਬਾਅ ਹੇਠ ਹਾਂ। ਮੈਨੂੰ ਲੱਗਦਾ ਹੈ ਕਿ ਉਹ ਅੱਜ ਦੁਬਾਰਾ ਝੂਠਾ ਕੇਸ ਦਰਜ ਕਰਨਗੇ। ਉਹ ਪਹਿਲਾਂ ਹੀ ਇੱਕ ਵਾਰ ਕੋਸ਼ਿਸ਼ ਕਰ ਚੁੱਕੇ ਹਨ। ਇੱਕ ਮਾਮਲੇ ਵਿੱਚ, ਉਨ੍ਹਾਂ ਨੇ ਝੂਠਾ ਐਫਆਈਆਰ ਦਰਜ ਕੀਤਾ। ਉਸ ਸਮੇਂ, ਐਸਐਚਓ ਅਤੇ ਕਮਿਸ਼ਨਰ ਨੇ ਮੈਨੂੰ ਕਿਹਾ ਸੀ ਕਿ ਐਫਆਈਆਰ ਦਰਜ ਨਾ ਕਰੋ, ਟਿਕ ਨਹੀਂ ਸਕੇਗਾ।
ਮੇਰੀ ਮਾਂ ਅਤੇ ਮੇਰੀ ਭੈਣ ਮੇਰੇ ਪਿਤਾ ਦੇ ਕਮਰੇ ਵਿੱਚ ਬੈਠੀਆਂ ਸਨ, ਕੁਝ ਪ੍ਰਬੰਧ ਕਰਨ ਬਾਰੇ ਗੱਲ ਕਰ ਰਹੀਆਂ ਸਨ। ਪੰਚਕੂਲਾ ਵਿੱਚ ਉਨ੍ਹਾਂ ਦੀ ਨਹੀਂ ਚੱਲੀ, ਕਿਉਂਕਿ ਇੱਥੇ ਪੁਲਿਸ ਉਨ੍ਹਾਂ ਦੇ ਅੰਡਰ ਨਹੀਂ ਆਉਂਦੀ। ਉਹ ਚੋਣ ਜਿੱਤਣ ਤੋਂ ਬਾਅਦ ਇਹ ਫੈਸਲਾ ਲੈਣ ਬਾਰੇ ਗੱਲ ਕਰ ਰਿਹਾ ਸੀ। ਉਹ ਮੈਨੂੰ ਕਹਿੰਦੇ ਸੀ, ਤੇਰਾ ਕੈਰੇਕਟਰ ਮੈਂ ਸਥਾਪਿਤ ਕਰਾਂਗਾ।
PUNJAB




INDIA








WORLD










