ਮੋਗਾ ਜ਼ਿਲ੍ਹੇ ਅਧੀਨ ਆਉਂਦੇ ਸ਼ਹਿਰ ਬਾਘਾਪੁਰਾਣਾ ਵਿੱਚ ਬੀਤੇ ਦਿਨ ਪੁਲਿਸ ਅਤੇ ਫੂਡ ਸੇਫਟੀ ਵੱਲੋਂ ਵੱਡੀ ਮਾਤਰਾ ਵਿੱਚ ਨਕਲੀ ਦੇਸੀ ਘਿਓ ਫੜਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਾਘਾਪੁਰਾਣਾ ਦੇ ਚੰਨੂੰਵਾਲਾ ਰੋਡ ਤੋਂ ਨਹਿਰੂ ਮੰਡੀ ਨੂੰ ਜਾਂਦੀ ਗਲੀ ਵਿੱਚ ਬਣੇ ਇੱਕ ਮਕਾਨ ਅੰਦਰ ਨਕਲੀ ਦੇਸੀ ਘਿਓ ਬਣ ਰਿਹਾ ਸੀ। ਜਦੋਂ ਇਸ ਸਬੰਧੀ ਪੁਲਿਸ ਅਤੇ ਫੂਡ ਸੇਫਟੀ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਉਸ ਜਗ੍ਹਾ ਤੇ ਰੇਡ ਕਰਕੇ ਚੈਕਿੰਗ ਕੀਤੀ ਤਾਂ ਮਿਲਾਵਟੀ ਘਿਓ 2 ਕੁਇੰਟਲ ਦੇ ਕਰੀਬ ਬਰਾਮਦ ਕੀਤਾ ਗਿਆ। ਉਸ ਮੌਕੇ ਪੁਲੀਸ ਵੱਲੋਂ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ । ਪੁਲਿਸ ਨੇ ਦੱਸਿਆ ਇਹ ਲੋਕ ਉਤਰਪ੍ਰਦੇਸ਼ ਦੇ ਰਹਿਣ ਵਾਲੇ ਹਨ। ਜਦੋਂ ਮੀਡੀਆ ਨੇ ਉਨ੍ਹਾਂ ਦੇ ਇੱਕ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਨਕਲੀ ਘਿਓ ਬਣਾਉਣ ਦਾ ਧੰਦਾ ਕਰ ਰਹੇ ਹਨ।ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਚਾਰ ਲੋਕਾਂ ਵੱਲੋਂ ਰਹਿਣ ਲਈ ਕੋਈ ਥਾਣੇ ਇਤਲਾਹ ਵੀ ਨਹੀਂ ਦਿੱਤੀ ਗਈ ਸੀ,ਨਾ ਹੀ ਮਕਾਨ ਮਾਲਕ ਵੱਲੋਂ ਥਾਣੇ ਵਿੱਚ ਦੱਸਿਆ ਗਿਆ ਸੀ।
ਪਰ ਸਰਕਾਰ ਵੱਲੋਂ ਇਹ ਹਦਾਇਤਾਂ ਹਨ ਕਿ ਬਾਹਰਲੀ ਸਟੇਟ ਦੇ ਕਿਸੇ ਵੀ ਬੰਦੇ ਨੂੰ ਕਰਾਏ ਤੇ ਰੱਖਣ ਤੋਂ ਪਹਿਲਾਂ ਥਾਣੇ ਵਿੱਚ ਇਤਲਾਹ ਦੇਣੀ ਹੁੰਦੀ ਹੈ, ਤਾਂ ਕਿ ਉਨ੍ਹਾਂ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਰਹੇ,ਪਰ ਸ਼ਾਇਦ ਮਕਾਨ ਮਾਲਕਾਂ ਨੇ ਇਹ ਸਭ ਕੁੱਝ ਕਰਨਾ ਜ਼ਰੂਰੀ ਨਹੀਂ ਸਮਝਿਆ।
ਫੂਡ ਸੇਫਟੀ ਦੇ ਜਾਂਚ ਅਧਿਕਾਰੀ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹੈ। ਦੋਸ਼ੀ ਵਾਕਲ ਮਲਿਕ ਪੁੱਤਰ ਇਸਰਾਹਿਮ ਮਲਕ ਵਾਸੀ ਅਹਿਮਦਾਬਾਦ ਕਠਾਲੀ ਮੁਜ਼ੱਫਰਨਗਰ, ਉਤਰਪ੍ਰਦੇਸ਼,ਆਨਸ ਪੁੱਤਰ ਇਸਰਾਹਿਮ ਮਾਲਿਕ ਵਾਸੀ ਅਹਿਮਦਾਬਾਦ ਕੁਠਾਲੀ ਮੁਜ਼ੱਫਰਨਗਰ, ਉਤਰਪ੍ਰਦੇਸ਼,ਮਹੁਮਦ ਬਿਲਾਲ ਪੁੱਤਰ ਮਹੁਮੰਦ ਇਨਸਾ ਵਾਸੀ ਕਰੀਮ ਨਗਰ ਅਫਜੁਲਪੁਰ, ਉਤਰਪ੍ਰਦੇਸ਼,ਸਦਾਬ ਪੁੱਤਰ ਅਕਿਲ ਵਾਸੀ ਅਹਿਮਦਾਬਾਦ ਕੁਠਾਲੀ ਮੁਜ਼ੱਫਰਨਗਰ, ਉਤਰਪ੍ਰਦੇਸ਼, ਇੰਨਾ ਉਪਰ ਧਾਰਾ 315(4)274,123 ਬੀ ਐਨ ਐਸ ਤਹਿਤ ਬਾਘਾਪੁਰਾਣਾ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਦੋਂ ਇਸ ਸਬੰਧੀ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਉਨ੍ਹਾਂ ਚਾਰ ਲੋਕਾਂ ਦਾ ਰਿਮਾਂਡ ਲਿਆ ਹੈ, ਉਨ੍ਹਾਂ ਤੋਂ ਪੁੱਛਗਿੱਛ ਚੱਲ ਰਹੀ ਹੈ। ਜੇ ਕੋਈ ਹੋਰ ਵੀ ਇਸ ਸ਼ਾਮਲ ਹੋਇਆ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ।
ਪਰ ਦੂਜੇ ਪਾਸੇ ਅਜੇ ਤੱਕ ਪੁਲਿਸ ਨੇ ਮਕਾਨ ਮਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਿਸ ਨੂੰ ਲੈਕੇ ਸ਼ਹਿਰ ਵਿੱਚ ਆਮ ਲੋਕਾਂ ਵੱਲੋਂ ਚਰਚਾਵਾਂ ਦਾ ਬਾਜ਼ਾਰ ਗਰਮ ਕੀਤਾ ਹੋਇਆ ਹੈ।
PUNJAB




INDIA








WORLD










