ਮੋਗਾ ਜ਼ਿਲ੍ਹੇ ਅੰਦਰ ਆਉਂਦੇ ਬਾਘਾਪੁਰਾਣਾ ਵਿੱਚ ਪੈਂਦੇ ਪਿੰਡ ਮਾੜੀ ਮੁਸਤਫਾ ਵਿੱਚ ਪਹਿਲਾਂ ਦੋ ਵਾਰ ਫ਼ਿਰੌਤੀਆਂ ਨੂੰ ਲੈਕੇ ਸੁਨਿਆਰੇ ਅਤੇ ਇੱਕ ਦੁਕਾਨਦਾਰ ਤੇ ਗੋਲੀਆਂ ਚੱਲ ਚੁੱਕੀਆਂ ਹਨ। ਅੱਜ ਫਿਰ ਮਾੜੀ ਮੁਸਤਫਾ ਵਿੱਚ ਤੀਜੀ ਘਟਨਾ ਸਾਹਮਣੇ ਆਈ ਹੈ ਕਿ ਬਾਂਸਲ ਸਾਈਕਲ ਸਟੋਰ ਤੇ ਪੈਟਰੋਲ ਬੰਬ ਸੁੱਟਣ ਦਾ ਪਤਾ ਲੱਗਾ ਹੈ। ਇਸ ਸਬੰਧੀ ਇੱਕ ਨਿੱਜੀ ਚੈਨਲ ਵੱਲੋਂ ਦਿੱਤੀ ਜਾ ਰਹੀ ਖਬਰ ਮੁਤਾਬਕ ਮੋਟਰਸਾਈਕਲ ਤੇ ਸਵਾਰ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਾਂਸਲ ਸਾਈਕਲ ਸਟੋਰ ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ। ਜਦੋਂ ਇਸ ਸਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਬਾਘਾਪੁਰਾਣਾ ਡਵੀਜ਼ਨ ਦੇ ਡੀਐਸਪੀ ਦਲਬੀਰ ਸਿੰਘ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈਕੇ ਪਹੁੰਚ ਗਏ ਹਨ। ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
PUNJAB




INDIA








WORLD










