ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਲੀਡਰ ਕੈਪਟਨ ਅਮਰਿੰਦਰ ਸਿੰਘ ਅੱਜ ਮੋਗਾ ਵਿੱਚ ਬਣੇ ਭਾਜਪਾ ਦੇ ਦਫ਼ਤਰ ਪਹੁੰਚੇ। ਉਸ ਮੌਕੇ ਉਨ੍ਹਾਂ ਦੇ ਨਾਲ ਭਾਰਤਇੰਦਰਾ ਸਿੰਘ ਚਾਹਲ ਵੀ ਨਜ਼ਰ ਆਏ। ਉਸ ਦੌਰਾਨ ਪ੍ਰੈਸ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜੋ ਪੰਜਾਬ ਵਿੱਚ ਗੈਂਗਸਟਰਵਾਦ ਚੱਲ ਰਿਹਾ ਹੈ,ਇੰਨਾ ਨੂੰ ਸਿੱਧਾ ਕਰਨ ਦੀ ਲੋੜ ਹੈ। ਹੁਣ ਖੁੱਲੇਆਮ ਘੁੰਮ ਰਹੇ ਹਨ। ਪਰ ਮੇਰੀ ਸਰਕਾਰ ਵੇਲੇ ਮੈਂ ਇੰਨਾ ਨੂੰ ਸਿੱਧੇ ਕਰਕੇ ਰੱਖਿਆ ਸੀ।
ਜਦੋਂ ਪ੍ਰੈਸ ਨੇ ਕੈਪਟਨ ਨੂੰ 2015 ਸਾਲ ਦੌਰਾਨ ਉਨ੍ਹਾਂ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਐਲਾਨ ਕੀਤਾ ਸੀ ਕਿ ਸਰਕਾਰ ਆਉਣ ਤੇ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ । ਉਸ ਬਿਆਨ ਤੋਂ ਕੈਪਟਨ ਨੇ ਸਾਫ ਪਾਸਾ ਵੱਟ ਦੀਆਂ ਆਖਿਆ ਕਿ ਉਸ ਟਾਈਮ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ ਬਿਆਨ ਦਿੱਤਾ ਸੀ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਨਸ਼ਿਆਂ ਨੂੰ ਖਤਮ ਕਰ ਦੇਵਾਂਗਾ।
ਪ੍ਰੈਸ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈਕੇ ਪੁੱਛੇ ਗਏ ਸਵਾਲ ਤੇ ਕੈਪਟਨ ਭੜਕ ਗਏ, ਤੇ ਹਾਈਕੋਰਟ ਦੱਸੇ ਕਿ ਇਹ ਜਾਂਚ ਠੀਕ ਹੈ ਜਾਂ ਨਹੀਂ, ਇੱਕ ਅਪਰਾਧ ਤੋਂ ਦੋ ਵਾਰ ਜਾਂਚ ਨਹੀਂ ਹੋ ਸਕਦੀ। ਦੁਬਾਰਾ ਜਾਂਚ ਕਰਵਾਉਣ ਦਾ ਕੋਈ ਮਤਲਬ ਨਹੀਂ। ਉਸ ਮੌਕੇ ਮੋਗਾ ਭਾਜਪਾ ਦੇ ਪ੍ਰਧਾਨ ਡਾਕਟਰ ਹਰਜੋਤ ਕਮਲ, ਅਤੇ ਸੁਖਜਿੰਦਰ ਸਿੰਘ ਵਾਂਦਰ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ
PUNJAB




INDIA








WORLD










