ਪੰਜਾਬ ਵਿੱਚ ਪਰਾਲੀ ਨੂੰ ਲੱਗੀ ਰਹੀ ਅੱਗ ਕਰਕੇ ਸ਼ਾਮ ਨੂੰ ਧੂਆਂ ਫੈਲ ਜਾਂਦਾ ਹੈ। ਉਸ ਟਾਈਮ ਮੋਟਰਸਾਈਕਲਾਂ ਤੇ ਜਾਣ ਵਾਲੇ ਸਵਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਹਲਕੇ ਦੀ ਗੱਲ ਕਰੀਏ ਤਾਂ ਇਸ ਏਰੀਏ ਵਿੱਚ ਲਗਾਤਾਰ ਲੱਗ ਰਹੀ ਅੱਗ ਕਾਰਨ ਧੂਆਂ ਹੀ ਧੂਆਂ ਨਜ਼ਰ ਆਉਂਦਾ ਹੈ। ਬੀਤੀ ਰਾਤ ਦੋ ਮਜ਼ਦੂਰ ਨੌਜਵਾਨ ਆਪਣਾ ਕੰਮ ਕਰਕੇ ਨਿਗਾਹੇ ਵਾਲੇ ਰੋਡ ਰਾਹੀਂ ਪਿੰਡ ਰੋਡੇ ਨੂੰ ਜਾ ਰਹੇ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਧੂਏਂ ਦੀ ਚਾਦਰ ਕਰਕੇ ਅੱਗੇ ਕਿਸੇ ਜਾਨਵਰ ਨਾਲ ਮੋਟਰਸਾਈਕਲ ਦੇ ਟਕਰਾਉਣ ਨਾਲ ਦੋ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਦੋਨੋਂ ਨੌਜਵਾਨਾਂ ਵਿੱਚੋਂ ਇੱਕ ਪਿੰਡ ਰੋਡੇ ਦੇ ਰਹਿਣ ਵਾਲਾ ਸੀ ਤੇ ਦੂਜਾ ਪਰਵਾਸੀ ਮਜ਼ਦੂਰ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ਾ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
PUNJAB




INDIA








WORLD








