ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੀ ਐਂਟਰੀ ਹੁਣ ਲੱਗਭਗ ਬੰਦ ਕਰ ਹੀ ਦਿੱਤੀ ਹੈ। ਪਰ ਜਿਹੜੇ ਕੁੱਝ ਵਿਗੜੇ ਹੋਏ ਪੜਾਈ ਕਰਨ ਦੇ ਨਾਂ ਤੇ ਕੈਨੇਡਾ ਵਿੱਚ ਗਏ ਸਨ। ਉਹ ਲਗਾਤਾਰ ਪੜਨ ਵਾਲੇ ਵਿਦਿਆਰਥੀਆਂ ਲਈ ਮਸੀਬਤਾਂ ਖੜੀਆਂ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਬਰੈਂਪਟਨ ਦੇ ਰਹਿਣ ਵਾਲੇ ਲੜਕਾ ਤੇ ਲੜਕੀ ਦੋਨੋਂ ਬਰੈਮਲੀ ਸੈਂਟਰ ਮਾਲ ਦੀ ਕਾਰ ਪਾਰਕਿੰਗ ਵਿੱਚ ਗੱਡੀ ਖੜਾ ਕੇ ਸ਼ਰਾਬ ਪੀ ਰਹੇ ਸੀ। ਜਦੋਂ ਪੁਲਿਸ ਨੇ ਉਨ੍ਹਾਂ ਦੀ ਰੁਟੀਨ ਚੈਕਿੰਗ ਕੀਤੀ ਤਾਂ ਲੜਕਾ ਅਤੇ ਲੜਕੀ ਸ਼ਰਾਬ ਪੀ ਰਹੇ ਸਨ ਤੇ ਗੱਡੀ ਦੀ ਤਲਾਸ਼ੀ ਦੌਰਾਨ ਅਸਲਾ ਬਰਾਮਦ ਹੋਇਆ,ਜਿਸ ਦੌਰਾਨ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਦੀ ਪਛਾਣ ਜਗਦੀਪ ਸੀਹਰਾ (20) ਅਤੇ ਗੁਨੀਕ ਜਵੰਦਾ ਵਜੋਂ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਬਰੈਂਪਟਨ ਦੇ ਰਹਿਣ ਵਾਲੇ ਦੋਵੇਂ ਦੋ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸੀ। ਪੀਲ ਪੁਲੀਸ ਅਨੁਸਾਰ ਮੁੰਡੇ ਵਿਰੁੱਧ ਵੱਖ ਵੱਖ ਸੱਤ ਦੋਸ਼ ਅਤੇ ਕੁੜੀ ਵਿਰੁੱਧ ਪੰਜ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ ਲੜਕਾ ਨਾਜਾਇਜ਼ ਬੰਦੂਕ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ ’ਤੇ ਸੀ ਅਤੇ ਅਦਾਲਤ ਵਲੋਂ ਉਸ ਉੱਤੇ ਅਸਲਾ ਤੇ ਸ਼ਰਾਬ ਤੋਂ ਦੂਰ ਰਹਿਣ ਦੀਆਂ ਜ਼ਮਾਨਤੀ ਸ਼ਰਤਾਂ ਆਇਦ ਸਨ ਜਦਕਿ ਲੜਕੀ ਕੁਝ ਹੀ ਮਹੀਨੇ ਪਹਿਲਾਂ ਹੀ ਬਾਲਗ ਹੋਈ ਸੀ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਸਨ ਕਿ ਬਰੈਮਲੀ ਸੈਂਟਰ ਮਾਲ ਦੀ ਪਾਰਕਿੰਗ ਵਿੱਚ ਗੈਰ ਸਮਾਜੀ ਅਨਸਰਾਂ ਗਲਤ ਹਰਕਤਾਂ ਕਰਦੇ ਹਨ। ਇਸੇ ਵਾਸਤੇ ਉੱਥੇ ਖੜ੍ਹੇ ਸ਼ੱਕੀ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਸੀ ਤਾਂ ਦੋਵਾਂ ਨੂੰ ਕਾਲੇ ਰੰਗ ਦੇ ਪਿੱਕ ਅੱਪ ਵਿੱਚ ਸ਼ਰਾਬ ਪੀਂਦੇ ਵੇਖਿਆ ਗਿਆ। ਤਲਾਸ਼ੀ ਦੌਰਾਨ ਕਾਰ ਵਿਚੋਂ ਭਰੀ ਹੋਈ ਨਾਜਾਇਕ ਪਿਸਤੌਲ ਵੀ ਮਿਲੀ। ਪੁਲੀਸ ਅਨੁਸਾਰ ਉਨ੍ਹਾਂ ਤੋਂ ਇਹ ਪੁੱਛਗਿੱਛ ਕੀਤੀ ਜਾਂਏਗੀ ਕਿ ਉਹ ਕੋਈ ਵਾਰਦਾਤ ਕਰਨ ਲਈ ਉੱਥੇ ਸਾਜਿਸ਼ ਤਾਂ ਨਹੀਂ ਸੀ ਘੜ ਰਹੇ।
PUNJAB




INDIA








WORLD








