ਚੰਡੀਗੜ੍ਹ ਵਿੱਚ ਚਲੇ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਨੌਜਵਾਨ ਵੱਡਾ ਇਕੱਠ ਕਰਨ ਵਿੱਚ ਹੋਏ ਕਾਮਯਾਬ, ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੀਆਂ ਵੱਡੀਆਂ ਰੋਕਾਂ ਦੇ ਬਾਵਜੂਦ ਹਜ਼ਾਰਾਂ ਦੀ ਤਾਦਾਦ ਵਿੱਚ ਪੰਜਾਬ ਅਤੇ ਹਰਿਆਣਾ ਤੇ ਹਿਮਾਚਲ ਤੋਂ ਵਿਦਿਆਰਥੀ ਪਹੁੰਚ ਚੁੱਕੇ ਹਨ। ਉਸ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ,ਮਜ਼ਦੂਰ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ, ਮੁਲਾਜ਼ਮ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਮੋਰਚੇ ਵਿੱਚ ਪਹੁੰਚ ਚੁੱਕੇ ਹਨ। ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਯੂਨੀਵਰਸਿਟੀ ਵੱਲ ਜਾਣ ਤੋਂ ਰੋਕਣ ਲਈ ਹਰ ਤਰਾਂ ਦੇ ਘਟੀਆ ਹੱਥਕੰਡੇ ਅਪਨਾਏ ਪਰ ਲੋਕਾਂ ਦੇ ਕਾਫ਼ਲਿਆਂ ਨੂੰ ਰੋਕ ਨਹੀਂ ਸਕੇ, ਪ੍ਰਸ਼ਾਸਨ ਵੱਲੋਂ ਹੋਰ ਘਟੀਆਂ ਹਰਕਤਾਂ ਕਰਦਿਆਂ ਲੰਗਰ ਵਾਲੀਆਂ ਗੱਡੀਆਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਸ ਦੇ ਬਾਵਜੂਦ ਲੰਗਰ ਵਾਲੀਆਂ ਗੱਡੀਆਂ ਯੂਨੀਵਰਸਿਟੀ ਵਿੱਚ ਪਹੁੰਚ ਗਈਆਂ ਹਨ। ਖਬਰ ਲਿਖੇ ਜਾਣ ਤੱਕ ਲੋਕਾਂ ਦੇ ਵੱਡੇ ਕਾਫਲੇ ਅਜੇ ਯੂਨੀਵਰਸਿਟੀ ਵੱਲ ਵਧਦੇ ਨਜ਼ਰ ਆ ਰਹੇ ਸਨ।

ਤੁਹਾਨੂੰ ਦੱਸ ਦਈਏ ਕਿ ਸਵੇਰ ਵੇਲੇ ਪੁਲੀਸ ਨੇ ਭਾਵੇਂ ਸਾਰੇ ਗੇਟ ਬੰਦ ਕਰ ਦਿੱਤੇ ਸਨ ਪਰੰਤੂ ਲੋਕਾਂ ਦਾ ਵੱਡਾ ਹਜ਼ੂਮ ਪੁਲੀਸ ਰੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਗੇਟ ਪਾਰ ਕਰਕੇ ਅੰਦਰ ਦਾਖਲ ਹੋ ਗਿਆ। ਉਸ ਤੋਂ ਬਾਅਦ ਪੁਲੀਸ ਨੇ ਲੰਗਰ ਲੈ ਕੇ ਆਉਣ ਵਾਲਿਆਂ ਨੂੰ ਵੀ ਰੋਕਿਆ ਪਰੰਤੂ ਹੁਣ ਲੰਗਰਾਂ ਵਾਲੀਆਂ ਗੱਡੀਆਂ ਵੀ ਦਾਖਲ ਹੋ ਚੁੱਕੀਆਂ ਹਨ।

ਵਾਈਸ ਚਾਂਸਲਰ ਦਫਤਰ ਨੇੜੇ ਲੱਗੀ ਸਟੇਜ ਸਿੰਘੂ-ਟਿੱਕਰੀ ਵਾਲੇ ਕਿਸਾਨ ਅੰਦੋਲਨ ਵਾਲਾ ਦ੍ਰਿਸ਼ ਪੇਸ਼ ਕਰ ਰਹੀ ਹੈ। ਬਾਕੀ ਕੈਂਪਸ ਦੇ ਅੰਦਰ ਕਰਫਿਊ ਵਰਗਾ ਮਾਹੌਲ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇੜਿਓਂ ਲੰਘਣ ਵਾਲੇ ਸੜਕਾਂ ਉਤੇ ਟ੍ਰੈਫਿਕ ਦੇ ਜਾਮ ਲੱਗ ਰਹੇ ਹਨ।
PUNJAB




INDIA








WORLD








