ਨਿਹਾਲ ਸਿੰਘ ਵਾਲਾ ਤੋਂ ਜਗਵੀਰ ਜੇਵੀਐਸ ਦੀ ਰਿਪੋਰਟ ;- ਮੋਗਾ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ ਨਿਹਾਲ ਸਿੰਘ ਵਾਲਾ ਵਿਖੇ ਦਿਨ ਦਿਹਾੜੇ ਦੋ ਗਰੁੱਪਾਂ ਵਿੱਚ ਤਲਵਾਰਾਂ ਅਤੇ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿਹਾਲ ਸਿੰਘ ਵਾਲਾ ਸ਼ਹਿਰ ਵਿੱਚ ਸ੍ਰੀ ਬਾਲਾ ਜੀ ਟੈਲੀਕੋਮ ਵਿੱਚ ਝਗੜਾ ਹੋਇਆ ਹੈ,ਉਸ ਦੌਰਾਨ ਤਲਵਾਰਾਂ ਵੀ ਚੱਲੀਆਂ ਤੇ ਗੋਲੀਆਂ ਵੀ ਚੱਲੀਆਂ, ਤੇ ਉਸ ਮੌਕੇ ਦੋ ਤੋਂ ਤਿੰਨ ਵਿਅਕਤੀ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਨਿਹਾਲ ਸਿੰਘ ਵਾਲਾ ਪੁਲਿਸ ਨੇ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਦੋ ਧਿਰਾਂ ਦਾ ਕੋਈ ਪੈਸੇ ਲੈਣ ਦੇਣ ਨੂੰ ਲੈਕੇ ਝਗੜਾ ਹੋਇਆ ਹੈ ,ਜਿਸ ਨੂੰ ਲੈਕੇ ਇਹ ਸਾਰੀ ਵਾਰਦਾਤ ਹੋਈ ਹੈ। ਪੁਲਿਸ ਨੂੰ ਜਦੋਂ ਇਸ ਝਗੜੇ ਸਬੰਧੀ ਪਤਾ ਲੱਗਾ ਤਾਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਪੁਲਿਸ ਝਗੜੇ ਵਾਲੀ ਜਗ੍ਹਾ ਤੇ ਤਾਂ ਉਸ ਤੋਂ ਪਹਿਲਾਂ ਹੀ ਦੋਨੇ ਧਿਰਾਂ ਉਥੋਂ ਜਾ ਚੁੱਕੀਆਂ ਸਨ। ਪੁਲਿਸ ਨੇ ਦੱਸਿਆ ਹੈ ਕਿ ਝਗੜੇ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ,ਇਸ ਟਾਈਮ ਉਹ ਜੇਰੇ ਇਲਾਜ ਹਨ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
PUNJAB




INDIA








WORLD










