ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਵਿਜੀਲੈਂਸ ਵਿਭਾਗ ਨੇ ਪਿੰਡ ਸਿੰਘੇਵਾਲਾ ਦੀ ਪੀਐਮ ਰਾਈਸ ਮਿੱਲ ਵਿੱਚ ਬੀਤੇ ਦਿਨੀਂ ਛਾਪੇਮਾਰੀ ਕੀਤੀ ਸੀ। ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਦਾਣਾ ਮੰਡੀ ਕਿੱਲਿਆਂਵਾਲੀ ਦੇ 13 ਆੜਤੀਆਂ ਨੋਟਿਸ ਭੇਜ ਕੇ ਅੱਜ ਮੰਗਲਵਾਰ ਨੂੰ ਤਲਬ ਕੀਤਾ ਹੋਇਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਛਾਪੇਮਾਰੀ ਦੌਰਾਨ ਝੋਨੇ ਦੇ ਗੱਟਿਆਂ ਦੇ ਵਜ਼ਨ ਵਿਚ ਕਥਿਤ ਤੌਰ ’ਤੇ ਵਾਧ-ਘਾਟ ਅਤੇ ਹੋਰ ਬੇਨਿਯਮੀਆਂ ਦੇ ਕਥਿਤ ਸੰਕੇਤਾਂ ਉਪਰੰਤ ਵਿਜੀਲੈਂਸ ਵੱਲੋਂ ਸ਼ੈਲਰ ਦੀ ਸਮੁੱਚੀ ਖਰੀਦ ਦੀ ਜਾਂਚ ਕੀਤੀ ਜਾ ਰਹੀ ਹੈ।ਪਤਾ ਲੱਗਾ ਹੈ ਕਿ ਕਈ ਸੋ ਕੁਇੰਟਲਾ ਦਾ ਫਰਕ ਹੋਣ ਦੀ ਚਰਚਾ ਹੋ ਰਹੀ ਹੈ। ਸ਼ੈਲਰ ਕਾਰੋਬਾਰ ਦੇ ਜਾਣਕਾਰਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਆਪਣੇ ਲਿਹਾਜ਼ਦਾਰਾਂ ਅਤੇ ਖੂਨ ਦੇ ਰਿਸ਼ਤੇ ਵਿਚ ਆੜ੍ਹਤ ਫਰਮਾਂ ਬਣਾ ਕੇ ਝੋਨਾ ਖਰੀਦ ਨੂੰ ਮਨਮਰਜ਼ੀ ਨਾਲ ਕਿਸਾਨਾਂ ਤੋਂ ਸਿੱਧੀ ਗੈਰਕਾਨੂੰਨੀ ਖਰੀਦ ਅਤੇ ਮੁਨਾਫ਼ਾਖੋਰੀ ਲਈ ਵੱਖ-ਵੱਖ ਹਥਕੰਡੇ ਅਪਣਾਏ ਜਾਂਦੇ ਹਨ।
ਜਿਸ ਵਿੱਚ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀਆਂ ਦੇ ਤੰਤਰ ਦੀ ਮਿਲੀਭੁਗਤ ਵੱਡਾ ਰੋਲ ਨਿਭਾਉਂਦੀ ਹੈ। ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਨ੍ਹਾਂ ਆੜ੍ਹਤ ਫਰਮਾਂ ਨੂੰ ਨੋਟਿਸ ਜਾਰੀ ਕਰਕੇ ਪੜਤਾਲ ਲਈ ਤਲਬ ਕੀਤਾ ਗਿਆ ਹੈ। ਉਨ੍ਹਾਂ ਵਿਚ ਪ੍ਰਭਦਿਆਲ ਮੇਘਰਾਜ, ਨੰਦਲਾਲ ਲਲਿਤ ਕੁਮਾਰ, ਰਣਜੀਤ ਸਿੰਘ ਗੁਰਪਿਆਸ ਸਿੰਘ, ਸਰਾਂ ਪੇਸਟੀਸਾਈਡਜ਼, ਤੁਸ਼ਾਰ ਟਰੇਡਿੰਗ ਕੰਪਨੀ, ਜੱਗਾ ਟਰੇਡਿੰਗ ਕੰਪਨੀ, ਮਹਿਤਾ ਬ੍ਰਦਰਜ਼, ਕ੍ਰਿਸ਼ਨ ਲਾਲ ਅੱਗਰਵਾਲ, ਸ਼ੁਭ ਰਾਮ ਬਿਹਾਰੀ ਲਾਲ, ਝਾਲਰੀਆ ਬ੍ਰਦਰਜ਼, ਹਰਗੁਲਾਲ ਸੇਠੀ ਐਂਡ ਸੰਨਜ਼, ਸੁਖਮਨ ਟਰੇਡਿੰਗ ਕੰਪਨੀ ਅਤੇ ਬਾਂਸਲ ਬ੍ਰਦਰਜ਼ ਸ਼ਾਮਲ ਹਨ।
ਕੱਚਾ ਆੜ੍ਹਤੀਆ ਐਸੋਸੀਏਸ਼ਨ ਮੰਡੀ ਕਿਲਿਆਂਵਾਲੀ ਦੇ ਸਾਬਕਾ ਪ੍ਰਧਾਨ ਗੁਰਪਿਆਸ ਸਿੰਘ ਨੰਬਰਦਾਰ ਨੇ 13 ਫਰਮਾਂ ਨੂੰ ਜਾਰੀ ਨੋਟਿਸਾਂ ਦੀ ਪੁਸ਼ਟੀ ਕਰਦੇ ਕਿਹਾ ਕਿ ਵਿਜੀਲੈਂਸ ਨੂੰ ਪੀਐੱਮ ਰਾਈਸ ਮਿਲ ਵਿਚ ਬਾਹਰੋਂ ਝੋਨਾ ਆਉਣ ਦਾ ਖਦਸ਼ਾ ਹੈ। ਜਿਸ ਕਰਕੇ ਸਬੰਧਿਤ ਆੜ੍ਹਤ ਫਰਮਾਂ ਨੂੰ ਨੋਟਿਸ ਜਾਰੀ ਕੀਤੇ ਗਏ। ਨੰਬਰਦਾਰ ਮੁਤਾਬਕ ਉਨ੍ਹਾਂ ਨੇ ਨਿਯਮਾਂ ਤਹਿਤ ਸਰਕਾਰੀ ਏਜੰਸੀ ਨੂੰ ਝੋਨਾ ਵੇਚਿਆ ਹੈ। ਆੜ੍ਹਤ ਫਰਮ ਮੈਸਰਜ ਹਰਗੁਲਾਲ ਸੇਠੀ ਐਂਡ ਕੰਪਨੀ ਦੇ ਭੁਪਿੰਦਰ ਕੁਮਾਰ ਭਿੰਦਾ ਸੇਠੀ ਦਾ ਕਹਿਣਾ ਸੀ ਕਿ ਸ਼ੈਲਰ ਵਿਚ ਝੋਨੇ ਦੇ ਗਟਿਆਂ ਦੇ ਘੱਟ ਵਜ਼ਨ ਕਰਕੇ ਨੋਟਿਸ ਆਏ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੇ ਝੋਨੇ ਦੇ ਗੱਟੇ ਵਜ਼ਨ ਵਿਚ ਪੂਰੇ ਭੇਜੇ ਸਨ।
PUNJAB




INDIA








WORLD










