ਪ੍ਰਕਾਸ਼ ਕਦੋਂ-ਕਿੱਥੇ –
01 ਅਪ੍ਰੈਲ 1621, ਗੁਰੂ ਕੇ ਮਹਿਲ, ਅੰਮ੍ਰਿਤਸਰ ਸਾਹਿਬ।
ਪਰਿਵਾਰਕ ਪਿਛੋਕੜ –
ਦਾਦਾ – ਸ੍ਰੀ ਗੁਰੂ ਅਰਜਨ ਦੇਵ ਜੀ
ਦਾਦੀ- ਮਾਤਾ ਗੰਗਾ ਜੀ
ਪਿਤਾ – ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਮਾਤਾ – ਨਾਨਕੀ ਜੀ ( ਜਿਨ੍ਹਾਂ ਦੇ ਨਾਮ ਹੇਠ 9ਵੇਂ ਪਾਤਸ਼ਾਹ ਜੀ ਵੱਲੋਂ 1665 ਨੂੰ ਚੱਕ ਨਾਨਕੀ ਨਗਰ ਵਸਾਇਆ ਜੋ ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ।
ਮਹਿਲ –
ਮਾਤਾ ਗੁਜਰੀ ਜੀ ਨਾਲ ਵਿਆਹ 1634 ਨੂੰ ਹੋਇਆ,ਜੋ ਕਰਤਾਰਪੁਰ ਜਿਲ੍ਹਾ ਜਲੰਧਰ ਨਿਵਾਸੀ ਸ੍ਰੀ ਲਾਲ ਚੰਦ, ਬੀਬੀ ਬਿਸ਼ਨ ਕੌਰ ਜੀ ਦੀ ਸਪੁੱਤਰੀ ਸਨ। ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀਆਂ ਖੂਨੀ ਦੀਵਾਰਾਂ ਵਿੱਚ ਚਿਣਾਉਨ ਤੋਂ ਬਾਅਦ ਮਾਤਾ ਗੁਜਰ ਕੌਰ ਜੀ 1704 ਨੂੰ ਸਰਹਿੰਦ ਵਿਖੇ ਸ਼ਹੀਦ ਹੋਏ।
ਔਲਾਦ –
ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਪੋਤਰੇ – ਸਾਹਿਬ ਅਜੀਤ ਸਿੰਘ, ਸਾਹਿਬ ਜੁਝਾਰ ਸਿੰਘ, ਇਹ ਦੋਵੇਂ 1704 ਨੂੰ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ।
ਸਾਹਿਬ ਜ਼ੋਰਾਵਰ ਸਿੰਘ, ਸਾਹਿਬ ਫ਼ਤਹਿ ਸਿੰਘ, ਇਹ ਦੋਵੇਂ 1704 ਨੂੰ ਸਰਹਿੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋਏ।
ਗੁਰਤਾ ਗੱਦੀ –
1664 ਤੋਂ 1675 ਤੱਕ
ਗੁਰਬਾਣੀ ਰਚਨਾ –
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਰਾਗਾਂ ਵਿੱਚ 59 ਸ਼ਬਦ, ਇਨ੍ਹਾਂ ਸ਼ਬਦਾਂ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਉਚਾਰਨ ਕੀਤੇ ਗਏ ਹਰੇਕ ਸ਼ਬਦ ਦੀਆਂ ਪਹਿਲੀਆਂ ਦੋ ਪਾਵਨ ਤੁਕਾਂ ਰਹਾਉ ਵਾਲੀਆਂ ਹਨ (ਰਾਗ ਜੈਜਾਵੰਤੀ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਰਤਿਆ ਗਿਆ ਹੈ) ਅਤੇ 57 ਸਲੋਕ
ਜਿਨ੍ਹਾਂ ਨੂੰ ਵਿਚਾਰ ਕੇ ਸਿੱਖਿਆ ਲੈਣ ਦੀ ਥਾਂ ਤੇ ਸਾਡੇ ਵਿਚੋਂ ਬਹੁਗਿਣਤੀ ਸਿੱਖਾਂ ਵੱਲੋਂ “ਭੋਗ ਦੇ ਸਲੋਕ” ਨਾਮਕਰਨ ਹੇਠ ਪ੍ਰਚਾਰਿਆ ਜਾ ਰਿਹਾ ਹੈ।
ਸ਼ਹਾਦਤ –
11 ਨਵੰਬਰ 1675 ਨੂੰ 3 ਸਾਥੀ ਗੁਰਸਿੱਖਾਂ ਸਮੇਤ ਚਾਂਦਨੀ ਚੌਂਕ ਦਿੱਲੀ ਵਿਖੇ ਹੋਈ, ਜਿੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਬਣਿਆ। ਭਾਈ ਲੱਖੀ ਸ਼ਾਹ ਜੀ ਵੱਲੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਤੋਂ ਬਿਨਾਂ ਧੜ ਦਾ ਸਸਕਾਰ ਆਪਣੇ ਘਰ ਨੂੰ ਆਪੇ ਹੀ ਅੱਗ ਲਗਾ ਕੇ ਰਾਇਸੀਨਾ ਦਿੱਲੀ ਵਿਖੇ ਕੀਤਾ, ਜਿੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ। ਭਾਈ ਜੈਤਾ ਜੀ ਵੱਲੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਤੋਂ ਲਿਆਂਦੇ ਕੱਟੇ ਹੋਏ ਸੀਸ ਦਾ ਸਸਕਾਰ ਗੁਰੂ ਗੋਬਿੰਦ ਰਾਏ (ਸਿੰਘ) ਜੀ ਵੱਲੋਂ ਪਰਿਵਾਰ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ 17 ਨਵੰਬਰ 1675 ਨੂੰ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ , ਜਿੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਬਣਿਆ।
ਇਸ ਸਾਲ 2025 ਨੂੰ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 3 ਸਾਥੀ ਗੁਰਸਿੱਖਾਂ ਦੀਆਂ ਸ਼ਹਾਦਤਾਂ ਦੇ 350 ਵਰੇ ਪੂਰੇ ਹੋਣ ਦੀ ਯਾਦ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ।
ਇਨ੍ਹਾਂ ਸ਼ਹਾਦਤਾਂ ਨੂੰ ਸਮਰਪਿਤ ਹੁੰਦਿਆਂ ਸਾਨੂੰ ਘੱਟੋ ਘੱਟ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਖੇਪ ਜੀਵਨ ਇਤਿਹਾਸ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।
ਯਾਦ ਰੱਖੀਏ ਕਿ ਅਸੀਂ ਸਾਰੇ ਸੰਗਤ ਰੂਪ ਵਿੱਚ ਮਿਲ ਜੁਲ ਕੇ ਆਪਣੇ ਜੀਵਨ ਕਾਲ ਨੂੰ ਸਤਿਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚਲਦਿਆਂ ਸਫ਼ਲ ਕਰਨ ਲਈ ਯਤਨਸ਼ੀਲ ਹੋਈਏ। ਇਸੇ ਵਿੱਚ ਹੀ ਸਾਡਾ ਆਪਣਾ ਅਤੇ ਕੌਮੀ ਭਲਾ ਹੈ ਜੀ।
PUNJAB




INDIA








WORLD










