ਪੰਜਾਬ ਵਿੱਚ ਵੈਸੇ ਤਾਂ ਵਿਹਲੜਾਂ ਦੀ ਕੋਈ ਘਾਟ ਨਹੀਂ,ਪਰ ਫਿਰ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਨੇ ਵਿਹਲੜਾਂ ਦਾ ਮੁਕਾਬਲਾ ਕਰਵਾਇਆ ਸੀ। ਉਸ ਮੁਕਾਬਲੇ ਵਿੱਚ ਪੰਜਾਬ ਨੂੰ ਦੋ ਵੱਡੇ ਵਿਹਲੜ ਮਿਲ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਘੋਲੀਆ ਖੁਰਦ ਵਿੱਚ ਵਿਹਲੇ ਰਹਿਣ ਦਾ ਮੁਕਾਬਲਾ 32 ਘੰਟੇ ਚੱਲਿਆ,ਜਿਸ ਵਿੱਚ ਪੰਜਾਬ ਨੂੰ ਦੋ ਵੱਡੇ ਵਿਹਲੜ ਲੋਕ ਮਿਲ ਗਏ ਹਨ। ਇਹ ਦੋਨੇ ਨੌਜਵਾਨ 31, ਘੰਟੇ 4 ਮਿੰਟ ਤੱਕ ਵਿਹਲੇ ਬੈਠੇ ਰਹੇ, ਦੋਵੇਂ ਸਾਂਝੇ ਜੇਤੂ ਬਣੇ। ਜਿਸ ਵਿੱਚ ਪਹਿਲਾ ਸਥਾਨ ਨੱਥਕੇ ਦੇ ਵਸਨੀਕ ਸਤਬੀਰ ਸਿੰਘ ਅਤੇ ਰੋਲੀ ਦੇ ਵਸਨੀਕ ਲਾਭਪ੍ਰੀਤ ਸਿੰਘ ਨੂੰ ਮਿਲਿਆ। ਦੋਵੇਂ ਖਾਣੇ, ਪਾਣੀ ਜਾਂ ਮੋਬਾਈਲ ਫੋਨਾਂ ਤੋਂ ਬਿਨਾਂ ਮੁਕਾਬਲੇ ਵਿੱਚ ਰਹੇ। ਤੀਜਾ ਸਥਾਨ ਢੁੱਡੀਕੇ ਦੇ ਚਾਨਣ ਸਿੰਘ ਨੂੰ ਮਿਲਿਆ, ਉਨ੍ਹਾਂ ਨੇ ਮੁਕਾਬਲੇ ਵਿੱਚ 29 ਘੰਟੇ ਤੱਕ ਲਗਾਤਾਰ ਵਿਹਲੇ ਰਹਿਣ ਦਾ ਰਿਕਾਰਡ ਬਣਾਇਆ।
ਲੋਕਾਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਰਹਿਣ ਅਤੇ ਕਿਤਾਬਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਲਈ, ਘੋਲੀਆਂ ਖੁਰਦ ਵਿੱਚ ਇੱਕ ਵਿਹਲੇ ਰਹਿਣ ਦਾ ਮੁਕਾਬਲਾ ਕਰਵਾਇਆ ਗਿਆ। ਪੰਜਾਬ ਭਰ ਤੋਂ 55 ਲੋਕਾਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਬਿਨਾਂ ਸੁੱਤੇ, ਬਿਨਾਂ ਭੋਜਨ ਅਤੇ ਬਿਨਾਂ ਬਾਥਰੂਮ ਬੈਠੇ ਰਹਿਣ ਦੀ ਸ਼ਰਤ ਸੀ।
ਮੋਗਾ ਦੇ ਘੋਲੀਆਂ ਖੁਰਦ ਵਿੱਚ ਹੋਏ ਇਸ ਮੁਕਾਬਲੇ ਦੇ 11 ਸਖ਼ਤ ਨਿਯਮ ਸਨ। ਕਿਤਾਬਾਂ ਪੜ੍ਹਨ ਅਤੇ ਸਿਮਰਨ ਕਰਨ ਦੀ ਇਜਾਜ਼ਤ ਸੀ। ਮੁਕਾਬਲੇ ਦੌਰਾਨ ਮੋਬਾਈਲ ਦੀ ਵਰਤੋਂ ‘ਤੇ ਵੀ ਪਾਬੰਦੀ ਸੀ। ਉਹ ਇੱਕ ਦੂਜੇ ਨਾਲ ਗੱਲ ਕਰ ਸਕਦੇ ਸਨ, ਪਰ ਇੱਕ ਨਿਯਮ ਸੀ ਕਿ ਜੇਕਰ ਉਹ ਝਗੜਾ ਕਰਦੇ ਸਨ ਤਾਂ ਉਨ੍ਹਾਂ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਜਾਵੇਗਾ। ਅੰਤ ਤੱਕ ਸਿਰਫ਼ ਤਿੰਨ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੇ ਯੋਗ ਸਨ। 12 ਤੋਂ 24 ਘੰਟਿਆਂ ਦੇ ਅੰਦਰ 53 ਲੋਕ ਮੁਕਾਬਲੇ ਤੋਂ ਬਾਹਰ ਹੋ ਗਏ।
ਐਤਵਾਰ ਸਵੇਰੇ ਸ਼ੁਰੂ ਹੋਇਆ ਸੀ ਇਹ ਮੁਕਾਬਲਾ
ਮੁਕਾਬਲਾ ਐਤਵਾਰ ਸਵੇਰੇ 11 ਵਜੇ ਸ਼ੁਰੂ ਹੋਇਆ। ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਦੇ ਸਖ਼ਤ ਨਿਯਮਾਂ ਦੇ ਬਾਵਜੂਦ, ਭਾਗੀਦਾਰਾਂ ਨੇ ਜਿੱਤਣ ਲਈ ਆਪਣੀ ਜੀ-ਜਾਨ ਲਗਾ ਦਿੱਤੀ। ਲਗਾਤਾਰ 32 ਘੰਟੇ ਤੱਕ ਚੱਲੇ ਇਸ ਵਿਲੱਖਣ ਪ੍ਰੋਗਰਾਮ ਵਿੱਚ ਲੋਕਾਂ ਨੇ ਸਬਰ ਦਾ ਪ੍ਰਦਰਸ਼ਨ ਕੀਤਾ।
ਜੇਤੂ ਨੂੰ ਇੱਕ ਸਾਈਕਲ 3,500 ਰੁਪਏ ਮਿਲੇ, ਜਦੋਂ ਕਿ ਉਪ ਜੇਤੂ ਨੂੰ 1,500 ਰੁਪਏ ਮਿਲੇ
ਪਹਿਲੇ ਸਥਾਨ ‘ਤੇ ਰਹਿਣ ਵਾਲੇ ਦੋ ਜੇਤੂਆਂ, ਸਤਬੀਰ ਸਿੰਘ ਅਤੇ ਲਾਭਪ੍ਰੀਤ ਸਿੰਘ ਨੂੰ ਇੱਕ ਸਾਈਕਲ ਅਤੇ 3,500 ਰੁਪਏ ਨਕਦ ਮਿਲੇ। ਤੀਜੇ ਸਥਾਨ ‘ਤੇ ਰਹਿਣ ਵਾਲੇ ਚਾਨਣ ਸਿੰਘ ਨੂੰ 1,500 ਰੁਪਏ ਮਿਲੇ। ਮੁਕਾਬਲਾ ਜਿੱਤਣ ਤੋਂ ਬਾਅਦ, ਤਿੰਨੋਂ ਭਾਗੀਦਾਰਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ 31 ਘੰਟੇ ਆਪਣੇ ਮੋਬਾਈਲ ਫੋਨਾਂ ਤੋਂ ਦੂਰ ਰਹਿਣ ਦਾ ਆਨੰਦ ਆਇਆ। ਘਰ ਵਿੱਚ, ਉਹ ਸਾਰਾ ਦਿਨ ਰੀਲਾਂ ਦੇਖਦੇ ਰਹਿੰਦੇ ਸੀ।
PUNJAB




INDIA








WORLD








