ਪੰਜਾਬ ਕਾਂਗਰਸ ਵਿੱਚ ਪਿਛਲੇ ਦਿਨਾਂ ਤੋਂ ਭੁਚਾਲ ਆਇਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਪਿਛਲੇ ਦਿਨੀਂ ਕਾਂਗਰਸ ਵਿੱਚ ਮੁੱਖ ਬਣਾਉਣ ਲਈ ਕਰੋੜਾਂ ਰੁਪਏ ਲਏ ਜਾਂਦੇ ਹਨ, ਵੱਡਾ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਕਾਫੀ ਹਲਚਲ ਪੈਦਾ ਹੋ ਗਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਾਲ ਦੀ ਨਾਲ ਨਵਜੋਤ ਕੌਰ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਪਰ ਦੂਜੇ ਪਾਸੇ ਨਵਜੋਤ ਕੌਰ ਨੇ ਫਿਰ ਖਿਲਾਰਾ ਪਾ ਦਿੱਤਾ ਹੈ। ਰਾਜਾ ਵੜਿੰਗ ਤੇ ਤਿੱਖੇ ਹਮਲੇ ਕਰ ਦਿੱਤੇ ਹਨ। ਕਾਂਗਰਸ ਪਾਰਟੀ ਹੋਰ ਗਰਮੀ ਵੱਧ ਗਈ ਹੈ। ਨਵਜੋਤ ਕੌਰ ਨੇ ਰਾਜਾ ਵੜਿੰਗ ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਰਾਜਾ ਮੁੱਖ ਮੰਤਰੀ ਦੀ ਚਾਪਲੂਸੀ ਕਰਦਾ ਹੈ।
ਨਵਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਪਾ ਲਿਖਿਆ ਹੈ , “ਰਾਜਾ ਵੜਿੰਗ, ਵਾਹਿਗੁਰੂ ਜੀ ਨੇ ਮੈਨੂੰ ਪੰਜਾਬ ਨੂੰ ਤੁਹਾਡੇ ਤੋਂ ਬਚਾਉਣ ਲਈ ਆਪਣੀ ਕਿਰਪਾ ਨਾਲ ਬਖਸ਼ਿਸ਼ ਕੀਤੀ ਹੈ। ਤੁਸੀਂ ਪੰਜਾਬ ਕਾਂਗਰਸ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ ਤੇ ਤੁਸੀਂ ਆਪਣੇ ਆਪ ਨੂੰ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਮੁੱਖ ਮੰਤਰੀ ਦੀ ਚਾਪਲੂਸੀ ਕਰ ਰਹੇ ਹੋ ਤੇ ਉਨ੍ਹਾਂ ਦੇ ਇਸ਼ਾਰਿਆਂ ’ਤੇ ਨੱਚ ਰਹੇ ਹੋ।” ਇੱਕ ਹੋਰ ਐਕਸ ਪੋਸਟ ਵਿੱਚ, ਕੌਰ ਨੇ ਕਿਹਾ, “SC/ST ਐਕਟ ਦੀ ਗ੍ਰਿਫ਼ਤਾਰੀ, ਬੱਸ ਬਾਡੀ ਮਾਮਲੇ ਅਤੇ ਤੁਹਾਡਾ 2500 ਏਕੜ ਜ਼ਮੀਨ ਹੜੱਪਣ ਦਾ ਮਾਮਲਾ ਜੋ ਮੈਂ PMO, ਪੰਜਾਬ ਦੇ ਰਾਜਪਾਲ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਅੱਗੇ ਭੇਜਿਆ ਹੈ। ਮੁੱਖ ਮੰਤਰੀ,ਭਗਵੰਤ ਮਾਨ ਸਪੱਸ਼ਟ ਕਰੋ ਕਿ ਤੁਸੀਂ ਉਸ ਨੂੰ ਕਿਉਂ ਬਚਾ ਰਹੇ ਹੋ????”
ਨਵਜੋਤ ਕੌਰ ਨੇ ਤਰਨ ਤਾਰਨ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਵੜਿੰਗ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ’ਤੇ “ਮੂਰਖ, ਵਾਰ-ਵਾਰ ਦੀਆਂ ਬਕਵਾਸ ਟਿੱਪਣੀਆਂ ਰਾਹੀਂ ਕਾਂਗਰਸ ਦੀ ਹਾਰ ਦਾ ਕਾਰਨ ਬਣਨ ਦਾ ਦੋਸ਼ ਲਾਇਆ ਤੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ,ਚਰਨਜੀਤ ਸਿੰਘ ਚੰਨੀ ਤੇ ਹੋਰ ਸੀਨੀਅਰ ਆਗੂਆਂ ਨੇ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਸੁਰੱਖਿਅਤ ਕਰਨ ਲਈ ਦਿਨ ਰਾਤ ਸੰਘਰਸ਼ ਕੀਤਾ।
ਇਸ ਤੋਂ ਇਲਾਵਾ, ਉਨ੍ਹਾਂ ਨੇ ਵੜਿੰਗ ਤੇ ਉਸ ਦੇ ਸਾਥੀਆਂ ’ਤੇ ‘ਨਵਜੋਤ ਸਿੱਧੂ ਨੂੰ ਤਬਾਹ ਕਰਨ’ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਐਕਸ ਪੋਸਟ ਵਿੱਚ ਲਿਖਿਆ, “ਰਾਜਾ ਵੜਿੰਗ, ਕੀ ਕਹਿੰਦੇ ਹੋ??? ਤੁਸੀਂ ਅਤੇ ਤੁਹਾਡੀ ਟੀਮ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਤਬਾਹ ਕਰਨ ਦੀ ਚਿੰਤਾ ਕਰ ਰਹੇ ਸੀ ਜੋ ਤੁਹਾਡਾ ਸਲਾਹਕਾਰ ਸੀ ਤੇ ਤੁਹਾਨੂੰ ਮੰਤਰੀ ਬਣਾਉਣ ਲਈ ਖੜ੍ਹਾ ਹੋਇਆ ਤੇ ਤੁਸੀਂ ਸਿਰਫ ਨਵਜੋਤ ਦੇ ਸਮਰਥਕਾਂ ਨਾਲ ਲੜਨ ’ਤੇ ਧਿਆਨ ਦਿੱਤਾ ਤੇ ਉਨ੍ਹਾਂ ਨੂੰ ਨੀਵਾਂ ਦਿਖਾਇਆ। ਇਸ ਦਾ ਜਵਾਬ ਦਿਓ????”
ਦੱਸ ਦਈਏ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨਵਜੋਤ ਕੌਰ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਮੁੱਖ ਮੰਤਰੀ ਦੇ ਚਿਹਰੇ ਲਈ ਪੇਸ਼ਕਸ਼ ਕਰਨ ਲਈ 500 ਕਰੋੜ ਰੁਪਏ ਨਹੀਂ ਸਨ।
PUNJAB




INDIA








WORLD










