ਪੰਜਾਬ ਵਿੱਚ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰ ਕੇ ਇੱਕ ਵਿਅਕਤੀ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਵਿੱਚ ਤਹਿਸੀਲ ਕੋਰਟ ਕੰਪਲੈਕਸ ਵਿੱਚ ਤਰੀਕ ਭੁਗਤਣ ਆਏ ਗੋਲੂ ਨਾ ਆਏ ਵਿਅਕਤੀ ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ ਪਤਾ ਲੱਗਾ ਹੈ ਕਿ ਦੋ ਧਿਰਾਂ ਵਿਚਾਲੇ ਪ੍ਰਾਪਰਟੀ ਨੂੰ ਲੈਕੇ ਝਗੜਾ ਚਲਦਾ ਪਿਆ ਸੀ। ਉਸ ਮੌਕੇ ਕਾਰ ਪਾਰਕ ਕਰਦੇ ਸਮੇਂ ਦੂਜੀ ਧਿਰ ਵੱਲੋਂ ਉਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਗੋਲੀਆਂ ਗੋਲੂ ਪੰਡਿਤ ਤੇ ਉਸ ਦੇ ਦੋਸਤਾਂ ਨੂੰ ਲੱਗ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਦੂਜੇ ਦੋਸਤ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।
ਹਮਲਾਵਰ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
PUNJAB




INDIA








WORLD










