ਮੋਗਾ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਸੰਗਤਪੁਰਾ ਨੇੜੇ ਇਕ ਸੂਏ ਦੇ ਪੁਲ ਤੋਂ ਕਾਰ ਡਿੱਗਣ ਕਾਰਨ ਟੀਚਰ ਪਤੀ ਪਤਨੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਟੀਚਰ ਜਸਕਰਨ ਸਿੰਘ ਉਸ ਦੀ ਪਤਨੀ ਕਮਲਜੀਤ ਕੌਰ ਦੇ ਨਾਲ ਕਾਰ ਤੇ ਸਵੇਰੇ ਛੇ ਵਜੇ ਦੇ ਕਰੀਬ ਬਾਘਾਪੁਰਾਣਾ ਸਾਈਡ ਨੂੰ ਆ ਰਹੇ ਸਨ। ਸਵੇਰੇ ਧੁੰਦ ਜ਼ਿਆਦਾ ਹੋਣ ਕਰਕੇ ਸੰਗਤਪੁਰਾ ਪਿੰਡ ਨੇੜੇ ਦੀ ਲੰਘਦੇ ਸੂਏ ਉਪਰ ਬਣੇ ਪੁਲ ਤੋਂ ਕਾਰ ਸੂਏ ਵਿੱਚ ਡਿੱਗ ਪਈ ,ਜਿਸ ਦੌਰਾਨ ਦੋਨਾਂ ਪਤੀ ਪਤਨੀ ਦੀ ਮੌਤ ਹੋ ਗਈ ਹੈ। ਉਸ ਸਮੇਂ ਪਿੰਡ ਦੇ ਕੁੱਝ ਲੋਕਾਂ ਵੱਲੋਂ ਉਨ੍ਹਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ । ਜਿਸ ਤੋਂ ਬਾਅਦ ਉਨ੍ਹਾਂ ਦੋਨਾਂ ਨੂੰ ਲੋਕਾਂ ਵੱਲੋਂ ਬਾਘਾਪੁਰਾਣਾ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ।ਪਰ ਜਸਕਰਨ ਸਿੰਘ ਤੇ ਕਮਲਜੀਤ ਕੌਰ ਬਚ ਨਹੀਂ ਸਕੇ। ਪਤਾ ਲੱਗਾ ਹੈ ਕਿ ਕਮਲਜੀਤ ਕੌਰ ਦੀ ਪਿੰਡ ਮਾੜੀ ਮੁਸਤਫਾ ਵਿਖੇ ਵੋਟਾਂ ਵਿੱਚ ਡਿਊਟੀ ਲੱਗੀ ਹੋਈ ਸੀ। ਜਸਕਰਨ ਸਿੰਘ, ਆਪਣੀ ਪਤਨੀ ਕਮਲਜੀਤ ਕੌਰ ਨੂੰ ਸਵੇਰੇ ਡਿਊਟੀ ਤੇ ਛੱਡਣ ਲਈ ਆ ਰਿਹਾ ਸੀ,ਜਿਸ ਦੌਰਾਨ ਇਹ ਹਾਦਸਾ ਵਾਪਰਿਆ ਗਿਆ।
PUNJAB




INDIA








WORLD










