ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮੱਲ ਕੇ ਵਿਖੇ ਪਿਛਲੇ ਦਿਨੀਂ ਇੱਕ ਲੜਾਈ ਹੋਈ ਸੀ। ਉਸ ਸਮੇਂ ਤਲਵਾਰਾਂ ਵਗੈਰਾ ਚੱਲੀਆਂ ਸਨ। ਉਸ ਦੌਰਾਨ ਦੋ ਲੋਕ ਜ਼ਖਮੀਂ ਹੋਏ ਸਨ। ਜਿਨਾਂ ਵੱਲੋਂ ਹਮਲਾ ਕੀਤਾ ਗਿਆ ਸੀ, ਉਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਆ ਗਈਆਂ ਸਨ । ਉਸ ਤੋਂ ਬਾਅਦ ਪੁਲਿਸ ਨੇ 8 ਲੋਕਾਂ ਉਪਰ ਪਰਚਾ ਦਰਜ਼ ਕਰ ਦਿੱਤਾ। ਪਰ ਉਨ੍ਹਾਂ ਲੋਕਾਂ ਨੂੰ ਪੁਲਿਸ ਨੇ ਅਜੇ ਤੱਕ ਫੜ ਨਹੀ ਹੈ। ਉਨ੍ਹਾਂ ਲੋਕਾਂ ਤੇ ਪਰਚਾ ਕਰਵਾਉਣ ਵਾਲੇ ਪਿੰਡ ਮੱਲਕੇ ਦੇ ਗੁਰਮੀਤ ਸਿੰਘ ਮੈਂਬਰ ਪੰਚਾਇਤ ਨੂੰ ਉਨ੍ਹਾਂ ਵਿਅਕਤੀ ਵੱਲੋਂ ਫੋਨ ਤੇ ਸ਼ਰੇਆਮ ਧਮਕੀ ਦਿੱਤੀ ਗਈ,ਜਾ ਤੂੰ ਕਰਵਾਇਆ ਗਿਆ ਪਰਚਾ ਵਾਪਸ ਲੈ ਲਾ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਿਹਾ, ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ । ਉਸ ਸਮੇਂ ਉਨ੍ਹਾਂ ਵੱਲੋਂ ਮੈਂਬਰ ਨੂੰ ਕਾਫੀ ਗੰਦੀਆਂ ਗਾਲਾਂ ਵੀ ਕੱਢੀਆਂ। ਇਹ ਸਾਰਾ ਕੁੱਝ ਮੈਂਬਰ ਗੁਰਮੀਤ ਸਿੰਘ ਨੇ ਫੋਨ ਵਿੱਚ ਰਿਕਾਰਡ ਕਰ ਲਿਆ ਹੈ ਤੇ ਪੁਲਿਸ ਤੱਕ ਭੇਜ ਦਿੱਤਾ ਹੈ । ਪਿੰਡ ਮੱਲਕੇ ਦੀ ਪੰਚਾਇਤ ਵੱਲੋਂ ਪੁਲਿਸ ਨੂੰ ਇਸ ਸਾਰੇ ਕੁੱਝ ਬਾਰੇ ਜਾਣੂ ਵੀ ਕਰਵਾਇਆ ਗਿਆ ਹੈ,ਪਰ ਪੁਲਿਸ ਨੇ ਕੋਈ ਧਿਆਨ ਨਹੀਂ ਦਿੱਤਾ ਹੈ। ਜਿਸ ਕਰਕੇ ਪੰਚਾਇਤ ਪੁਲਿਸ ਤੋਂ ਨਿਰਾਜ਼ ਚੱਲ ਰਹੀ ਹੈ। ਇਸ ਸਬੰਧੀ ਸਰਪੰਚ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ। ਇਸ ਸਾਰੇ ਕੁੱਝ ਨੂੰ ਲੈਕੇ ਪਿੰਡ ਮੱਲਕੇ ਦੇ ਸਰਪੰਚ ਜਸਵਿੰਦਰ ਸਿੰਘ ਰਾਜਾ ਨੇ ਆਪਣੀ ਫੇਸਬੁੱਕ ਵਾਲ ਤੇ ਮੈਸਜ ਪਾ ਕੇ ਥਾਣਾ ਸਮਾਲਸਰ ਦੇ ਗੇਟ ਅੱਗੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਸੀ। ਖਬਰ ਲਿਖੇ ਜਾਣ ਤੱਕ ਬਾਘਾਪੁਰਾਣਾ ਡਵੀਜ਼ਨ ਦੇ ਡੀਐਸਪੀ ਦਲਬੀਰ ਸਿੰਘ ਸਿੱਧੂ ਵੱਲੋਂ ਪੰਚਾਇਤ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਦੋਸ਼ੀ ਵਿਅਕਤੀਆਂ ਨੂੰ ਫੜਨ ਵਾਅਦਾ ਕੀਤਾ ਹੈ।
PUNJAB




INDIA








WORLD










