ਚੰਡੀਗੜ੍ਹ 30 ਜਨਵਰੀ (ਪ.ਪ.) : ਮੋਹਾਲੀ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿਜਲੈਂਸ ਦੀ ਕਾਰਵਾਈ ਨੇ ਪੁਲਿਸ ਮਹਿਕਮੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਥਾਣਾ ਬਲੌਂਗੀ ਵਿੱਚ ਤੈਨਾਤ ਇੱਕ ਸਹਾਇਕ ਥਾਣੇਦਾਰ ਨੂੰ ਵਿਜਲੈਂਸ ਟੀਮ ਵੱਲੋਂ 1.25 ਲੱਖ ਰੁਪਏ ਨਗਦ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸਹਾਇਕ ਥਾਣੇਦਾਰ ਕਿਸੇ ਮਾਮਲੇ ਵਿੱਚ ਸਮਝੌਤਾ ਕਰਵਾਉਣ ਦੇ ਬਦਲੇ ਸ਼ਿਕਾਇਤਕਰਤਾ ਤੋਂ ਲੰਮੇ ਸਮੇਂ ਤੋਂ ਰਕਮ ਦੀ ਮੰਗ ਕਰ ਰਿਹਾ ਸੀ। ਤੰਗ ਆ ਕੇ ਸ਼ਿਕਾਇਤਕਰਤਾ ਨੇ ਵਿਜਲੈਂਸ ਬਿਊਰੋ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੂਰੀ ਯੋਜਨਾ ਤਿਆਰ ਕਰਕੇ ਜਾਲ ਵਿਛਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦੋਸ਼ੀ ਅਧਿਕਾਰੀ ਨੇ ਨਿਰਧਾਰਿਤ ਰਕਮ ਨਗਦ ਲਈ, ਵਿਜਲੈਂਸ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ।
PUNJAB




INDIA








WORLD









