ਪੰਜਾਬ ਵਿੱਚ ਹਫਤੇ ਦੌਰਾਨ ਤਿੰਨ ਧਮਾਕੇ ਹੋਏ, ਉਨ੍ਹਾਂ ਧਮਾਕਿਆਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲੈਂਦਿਆਂ ਆਖਿਆ ਕਿ ਪੰਜਾਬ ਵਿੱਚ ਜੋ ਧਮਾਕੇ ਹੋ ਰਹੇ ਹੈ,ਉਸ ਲਈ ਬੀਜੇਪੀ ਜ਼ਿੰਮੇਵਾਰ ਹੈ। ਮੁੱਖ ਮੰਤਰੀ ਨੇ ਬੀਜੇਪੀ ਤੇ ਇਲਜ਼ਾਮ ਲਗਾਉਂਦਿਆਂ ਹੋਇਆ ਕਿਹ ਕਿ ਪੰਜਾਬ ਵਿੱਚ ਹੁਣ ਜੋ ਸ਼ੁਰੂ ਹੋਇਆ ਹੈ,ਉਹ ਭਾਜਪਾ ਦਾ ਸਟਾਈਲ ਹੈ। ਬੀਜੇਪੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਡਰਾਉਣ ਲਈ ਇਸਤਰਾਂ ਦੇ ਹੱਥ ਕੰਡੇ ਵਰਤਦੀ ਹੈ।
ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸੂਰਆਤ ਕਰਨ ਸਮੇਂ ਬੀਜੇਪੀ ਤੇ ਨਿਸ਼ਾਨੇ ਲਗਾਉਂਦਿਆਂ ਆਖਿਆ ਬੀਜੇਪੀ ਪੰਜਾਬ ਵਿੱਚ ਚੋਣਾਂ ਦੀ ਤਿਆਰੀ ਕਰ ਰਹੀ ਹੈ। ਬੀਜੇਪੀ ਦਾ ਕੰਮ ਕਰਨ ਸਟਾਇਲ ਹੈ ਕਿ ਜਿੰਨਾ ਰਾਜਾ ਵਿੱਚ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉਥੇ ਧਮਾਕੇ ਅਤੇ ਦੰਗੇ ਭੜਕਾਉਣ ਇਸਤਰਾਂ ਦੇ ਕੰਮ ਕਰਦੇ ਹਨ। ਇਹ ਹਿੰਸਾ ਫੈਲਾ ਕੇ ਡਰਾ ਕੇ ਵੋਟਾਂ ਲੈਂਦੇ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਹਰ ਉਸ ਸੂਬੇ ਵਿੱਚ ਟਕਰਾਅ ਭੜਕਾਉਂਦੀ ਹੈ ਜਿੱਥੇ ਉਹ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬੇਅਦਬੀ ਕਾਨੂੰਨ ਤੋਂ ਬਹੁਤ ਦੁਖੀ ਹੈ, ਕਿਉਂਕਿ ਉਨ੍ਹਾਂ ਨੇ ਹਿੰਸਾ ਭੜਕਾਉਣ ਲਈ ਬੇਅਦਬੀ ਦੀ ਵਰਤੋਂ ਕੀਤੀ ਸੀ। ਹੁਣ, ਕੋਈ ਵੀ ਉਨ੍ਹਾਂ ਦੇ ਇਸ਼ਾਰੇ ‘ਤੇ ਬੇਅਦਬੀ ਨਹੀਂ ਕਰੇਗਾ ਕਿਉਂਕਿ ਕਾਨੂੰਨ ਸਖ਼ਤ ਹੋ ਗਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਛੋਟੇ-ਛੋਟੇ ਧਮਾਕੇ ਕਰਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ। ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਨੇ ਬਹੁਤ ਕਾਲਾ ਦੌਰ ਦੇਖਿਆ ਹੈ। ਲੋਕਾਂ ਦੇ ਜ਼ਖ਼ਮ ਅਜੇ ਵੀ ਤਾਜ਼ੇ ਹਨ। ਭਾਜਪਾ ਨੂੰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

PUNJAB

INDIA

WORLD