ਰਾਏਪੁਰ (ਪ.ਪ.) ਜਿਥੇ ਇੱਕ ਪਾਸੇ ਸਿੱਖਾਂ ਨੂੰ ਅੱਤਵਾਦੀ ਆਖ ਕੇ ਬਦਨਾਮ ਕੀਤਾ ਜਾਂਦਾ ਹੈ ਉਥੇ ਹੀ ਸਿੱਖ ਨੌਜਵਾਨ ਭਾਰਤੀ ਫੌਜ ਵਿੱਚ ਆਪਣੇ ਬਹਾਦਰੀ ਦੇ ਜੋਹਰ ਦਿਖਾ ਕੇ ਸਿੱਖ ਕੌਮ ਪ੍ਰਤੀ ਮਾੜਾ ਬੋਲਣ ਵਾਲਿਆਂ ਦੇ ਮੂੰਹ ਤੇ ਚਪੇੜ ਦੀ ਤਰ੍ਹਾਂ ਕੰਮ ਕਰਦੇ ਹਨ। ਅਜਿਹੀ ਹੀ ਮਿਸਾਲ ਇਸ ਵਾਰ ਮਿਲੀ ਹੈ ਛੱਤੀਸਗੜ੍ਹ ’ਚ ਬੀਤੇ ਦਿਨ ਸੁਰੱਖਿਆ ਬਲਾਂ ’ਤੇ ਨਕਸਲੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 22 ਜਵਾਨ ਸ਼ਹੀਦ ਹੋ ਗਏ। ਛੱਤੀਸਗੜ੍ਹ ਵਿਚ ਹੋਏ ਇਸ ਹਮਲੇ ਦੌਰਾਨ ਇੱਕ ਸਿੱਖ ਜਵਾਨ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੇ ਜ਼ਖ਼ਮੀ ਸਾਥੀ ਨੂੰ ਬਚਾਉਣ ਲਈ ਆਪਣੀ ਪੱਗ ਲਾਹ ਕੇ ਉਸ ਦੇ ਜ਼ਖ਼ਮਾਂ ‘ਤੇ ਬੰਨ੍ਹ ਦਿੱਤਾ। ਇਹ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਬਸਤਰ ਕਬਾਇਲੀ ਖੇਤਰ ਹੋਏ ਹਮਲੇ ਦੀ ਹੈ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਸ ਦੌਰਾਨ ਸਿੱਖ ਜਵਾਨ ਨੂੰ ਖ਼ੁਦ ਵੀ ਗੋਲੀ ਲੱਗੀ ਸੀ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਿੱਖ ਜਵਾਨ ਦਾ ਨਾਮ ਬਲਰਾਜ ਸਿੰਘ ਹੈ ਅਤੇ ਉਹ ਸੀਆਰਪੀਐੱਫ਼ ਦੀ ਕਮਾਂਡੋ ਬਟਾਲੀਅਨ ਨਾਲ ਸਬੰਧਤ ਹੈ। ਉਸ ਨੂੰ ਹਮਲੇ ਦੌਰਾਨ ਖੁਦ ਨੂੰ ਗੋਲ਼ੀ ਲੱਗੀ ਸੀ ਅਤੇ ਉਹ ਵੀ ਇਸ ਵੇਲੇ ਹਸਪਤਾਲ ਵਿਚ ਜੇਰੇ ਇਲਾਜ ਹੈ।
PUNJAB




INDIA








WORLD










