ਬਠਿੰਡਾ, 7 ਜੁਲਾਈ (ਪ.ਪ.) : ਪੰਜਾਬ ਵਿੱਚ ਅਪਰਾਧ ਵੱਧਦਾ ਹੀ ਜਾ ਰਿਹਾ ਹੈ, ਬਠਿੰਡਾ ਨਾਲ ਸਬੰਧਿਤ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਨੂੰ ਉਸ ਦੇ ਸਾਥੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਕੁਲਬੀਰ ਨਰੂਆਣਾ ਆਪਣੇ ਘਰ ਵਿੱਚ ਸੀ ਉਸ ਸਮੇਂ ਉਸ ਦੇ ਨਾਲ ਰਹਿੰਦੇ ਦੋਸਤ ਤੇ ਜੋ ਉਸਦਾ ਗਨਮੈਨ ਵੀ ਸੀ, ਉਸ ਨੇ ਅੱਜ ਸਵੇਰੇ 7:30 ਵਜੇ ਨਰੂਆਣਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਇਸ ਸਬੰਧੀ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਨੇ ਪੁਸ਼ਟੀ ਕਰ ਦਿੱਤੀ ਹੈ । ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਵੀ ਕੁਲਬੀਰ ਨਰੂਆਣਾ ਤੇ ਹਮਲਾ ਹੋ ਚੁਕਿਆ ਹੈ ਤੇ ਅੱਜ ਇਸ ਫਾਇਰਿੰਗ ਵਿੱਚ ਇੱਕ ਹੋਰ ਵੀ ਜ਼ਖਮੀ ਹੋਇਆ ਤੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨਰੂਆਣਾ ਦੀ ਲਾਸ਼ ਆਪਣੇ ਕਬਜੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ।
PUNJAB




INDIA








WORLD










