ਕੁਝ ਦੁਕਾਨਦਾਰ ਨਿੱਜੀ ਮੁਫਾਦਾਂ ਲਈ ਪੱਤਰਕਾਰਾਂ ਦੇ ਬਾਈਕਾਟ ਦੇ ਵਿਰੋਧ ਲਈ ਸ਼ੋਸ਼ਲ ਮੀਡੀਆਂ ਤੇ ਫੈਲਾਅ ਰਹੇ ਅਫਵਾਹਾਂ
ਬਾਘਾ ਪੁਰਾਣਾ 04 ਮਈ (ਪ.ਪ.)ਪੰਜਾਬ ਸਰਕਾਰ ਵਲੋਂ ਨਾਮੁਰਾਦ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕਰਦਿਆਂ 15 ਮਈ ਤੱਕ ਮਿੰਨੀ ਤਾਲਾਬੰਦੀ ਕੀਤੀ ਗਈ ਹੈ,ਜਿਸਨੂੰ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਵਲੋਂ ਇਨਬਿਨ ਲਾਗੂ ਕੀਤਾ ਗਿਆ ਹੈ।ਇਹਨਾਂ ਨਵੀਆਂ ਹਦਾਇਤਾਂ ਵਿੱਚ ਜਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਕਾਰੋਬਾਰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਜਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਦੁਕਾਨਦਾਰਾਂ ਵਲੋਂ ਸਰਕਾਰ ਦੇ ਹੁਕਮਾਂ ਦੇ ਵਿਰੋਧ ਵਿੱਚ ਅਵਾਜ ਬੁਲੰਦ ਕਰਨ ਲਈ ਸ਼ੋਸ਼ਲ ਮੀਡੀਆਂ ਰਾਹੀਂ ਸੰਦੇਸ਼ ਦਾ ਫੈਲਾਅ ਕਰਕੇ ਅੱਜ ਦੁਪਿਹਰ 3 ਵਜੇ ਸਥਾਨਕ ਮੁੱਖ ਲਾਈਟਾਂ ਵਾਲੇ ਚੌਂਕ ਵਿੱਚ ਇਕੱਤਰ ਹੋਣ ਲਈ ਅਪੀਲ ਕੀਤੀ ਗਈ,ਜਿਸਨੂੰ ਲੈ ਕੇ ਮੁੱਖ ਚੌਂਕ ਵਿੱਚ ਦੁਕਾਨਦਾਰਾਂ ਦਾ ਵੱਡੇ ਪੱਧਰ ਦਾ ਇਕੱਠ ਹੋਇਆ ਜੋ ਕਿ ਕੋਰੋਨਾ ਵਾਇਰਸ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੇ ਬਿਲਕੁਲ ਉਲਟ ਸੀ ਇਸ ਦੌਰਾਨ ਦੁਕਾਨਦਾਰ ਸਮਾਜਿਕ ਦੂਰੀ ਨੂੰ ਭੁੱਲ ਕੇ ਇੱਕ ਦੂਸਰੇ ਵਿੱਚ ਵੱਜਦੇ ਦਿਸੇ,ਮਾਸਕ ਦੀ ਵਰਤੋਂ ਬਹੁਤ ਛੋਟੇ ਪੱਧਰ ਤੇ ਕੁਝ ਦੁਕਾਨਦਾਰਾਂ ਵਲੋਂ ਕੀਤੀ ਹੋਈ ਸੀ।ਇੱਥੇ ਵਰਨਣਯੋਗ ਗੱਲ ਇਹ ਵੀ ਹੈ ਕਿ ਡਿਪਟੀ ਕਮਿਸ਼ਨਰ ਮੋਗਾ ਵਲੋਂ ਸਥਿਤੀ ਅਤੇ ਹਲਾਤਾਂ ਉੱਪਰ ਕਾਬੂ ਪਾਉਣ ਲਈ ਧਾਰਾ 144 ਵੀ ਲਗਾਈ ਗਈ ਹੈ ਤਾਂ ਜੋ ਜਿਹੜੇ ਲੋਕ ਬਿਨ੍ਹਾ ਵਜ੍ਹਾ ਘਰਾਂ ਤੋਂ ਬਾਹਰ ਘੁੰਮ ਰਹੇ ਹਨ ਉਹਨਾਂ ਨੂੰ ਘਰਾਂ ਵਿੱਚ ਹੀ ਰੱਖਿਆ ਜਾ ਸਕੇ ਅਤੇ ਫਿਰ ਵੀ ਨਾ ਹਦਾਇਤਾਂ ਦੀ ਪਾਲਣਾ ਕਰਨ ਤੇ ਕੁਝ ਥਾਵਾਂ ਤੇ ਓਪਨ ਜੇਲ੍ਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ,ਪਰ ਇਹਨਾਂ ਦੁਕਾਨਦਾਰਾਂ ਵਲੋਂ ਹਦਾਇਤਾਂ ਨੂੰ ਟਿੱਚ ਜਾਣਦਿਆਂ ਐਨਾ ਇਕੱਠ ਕਰਨਾ ਸ਼ਰ੍ਹੇਆਮ ਸਬੰਧਿਤ ਵਿਭਾਗ ਦੀ ਨਲਾਇਕੀ ਦਰਸਾਉਂਦਾ ਹੈ।ਇਹਨਾਂ ਦੁਕਾਨਦਾਰਾਂ ਵਲੋਂ ਸ਼ੋਸ਼ਲ ਮੀਡੀਆ ਉੱਪਰ ਗਰੁੱਪਾਂ ਵਿੱਚ ਪੱਤਰਕਾਰਾਂ ਦਾ ਬਾਈਕਾਟ ਕਰਨ ਬਾਰੇ ਵੀ ਕਿਹਾ ਜਾਂ ਰਿਹਾ ਹੈ ਕਿਉਂਕਿ ਪੱਤਰਕਾਰ ਭਾਈਚਾਰਾ ਇਹਨਾਂ ਦੀਆਂ ਖਬਰਾਂ ਲੋਕਾਂ ਅੱਗੇ ਨਸ਼ਰ ਕਰਦਾ ਹੈ ਜੋ ਇਹਨਾਂ ਦੇ ਅੱਖਾਂ ਵਿੱਚ ਰੜ੍ਹਕ ਰਹੇ ਹਨ।ਇਸ ਸਬੰਧੀ ਪੱਤਰਕਾਰਾਂ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪੱਤਰਕਾਰਾਂ ਖਿਲਾਫ ਮੰਦਾ ਬੋਲਣ ਵਾਲਿਆਂ ਉੱਪਰ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਪ੍ਰੈੱਸ ਕਲੱਬ ਬਾਘਾ ਪੁਰਾਣਾ ਵਲੋਂ ਮੰਗ ਕੀਤੀ ਜਾ ਰਹੀ ਹੈ।
PUNJAB




INDIA








WORLD










