ਨਿਹਾਲ ਸਿੰਘ ਵਾਲਾ (ਪ੍ਰਦੀਪ ਢਿੱਲੋਂ.) : ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੂਰੇ ਪੰਜਾਬ ਅੰਦਰ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਤਹਿਤ ਵੱਖ ਵੱਖ ਦੁਕਾਨਾਂ ਨੂੰ ਖੋਲਣ ਲਈ ਸਮਾਂ ਸੀਮਾ ਤਹਿ ਕੀਤੀ ਗਈ ਹੈ। ਡੀ. ਸੀ. ਮੋਗਾ ਦੁਆਰਾ ਕੀਤੀਆਂ ਹਦਾਇਤਾਂ ਖਿਲਾਫ ਨਿਹਾਲ ਸਿੰਘ ਵਾਲਾ ਦੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਕਤ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਦੁਕਾਨਦਾਰ ਮਜੂਦ ਰਹੇ ਜਿਨ੍ਹਾਂ ਖਿਲਾਫ ਨਿਹਾਲ ਸਿੰਘ ਵਾਲਾ ਪੁਲਿਸ ਨੇ ਧਾਰਾ 188, 269, 270 ਆਈ.ਪੀ.ਸੀ ਅਤੇ ਧਾਰਾ 21 ਡਿਜਾਜਟਰ ਮੈਨੇਜਮੈਂਟ ਐਕਟ 2005 ਤਹਿਤ ਮਾਮਲਾ ਦਰਜ ਕੀਤਾ ਹੈ। ਤਾਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ 1.ਰੂਪ ਲਾਲ ਮਿੱਤਲ ਪ੍ਰਧਾਨ ਮਨਿਆਰੀ ਯੂਨਿਅਨ ਨਿਹਾਲ ਸਿੰਘ ਵਾਲਾ 2.ਹਰਜਿੰਦਰ ਸਿੰਘ ਅੰਮ੍ਰਿਤਸਰ ਕਲਾਥ ਹਾਊਸ ਪਰਧਾਨ ਕਲਾਥ ਯੂਨੀਅਨ ਨਿਹਾਲ ਸਿੰਂਘ ਵਾਲਾ 3.ਜੋਗਿੰਦਰ ਸਿੰਘ ਉਰਫ ਬੱਬੀ 4.ਪਵਨ ਕੁਮਾਰ ਬੰਟੀ 5.ਸ਼ਮਸ਼ੇਰ ਸਿੰਘ ਮਾਲਵਾ ਟੈਂਟ ਹਾਊਸ 6.ਦੀਪਾ ਗਣਪਤੀ ਗਾਰਮੈਂਟਸ 7.ਪਰਦੀਪ ਕੁਮਾਰ ਉਰਫ ਬਿੱਟੂ 8.ਜਸਪਤ ਰਾਏ ਸਾਬਕਾ ਏ.ਐਸ.ਆਈ 9.ਕਾਮਰੇਡ ਚਰੰਜੀ ਲਾਲ 10.ਜੱਸੀ ਸੱਚ ਗਾਰਮੈਂਟਸ ਅਤੇ 30/35 ਅਣਪਛਾਤੇ ਵਿਅਕਤੀ ਉੱਪਰ ਇਹ ਮਾਮਲਾ ਕੋਰੋਨਾ ਨਿਯਮਾਂ ਦੀ ਉਲੰਗਣਾ ਕਰਦੇ ਕਰਕੇ ਦਰਜ ਕੀਤਾ ਹੈ। ਪੁਲਿਸ ਨੇ ਦਰਜ ਐਫ.ਆਈ.ਆਰ ਵਿਚ ਜਿਕਰ ਜੀਤਾ ਹੈ ਕਿ ਉਕਤ ਦੁਕਾਨਦਾਰਾਂ ਨੇ ਵੱਡਾ ਇਕੱਠ ਕਰਕੇ ਨਾ ਹੀ ਮਾਸਕ ਪਹਿਨੇ ਹੋਏ ਸਨ ਅਤੇ ਨਾ ਹੀ ਸ਼ੋਸ਼ਲ ਡਿਸਟੇਨਸਿੰਗ ਦੀ ਪਾਲਣਾ ਕੀਤੀ ਗਈ ਸੀ।
PUNJAB




INDIA








WORLD










