ਚੰਡੀਗੜ੍ਹ (ਪ.ਪ.) : ਪੰਜਾਬ ਵਿਚ ਜਿਵੇਂ ਹੀ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਸਿਆਸਤ ਵੀ ਭਖਣੀ ਮੁੜ ਤੋਂ ਸ਼ੁਰੂ ਹੋ ਗਈ। ਕੈਪਟਨ ਦੁਆਰਾਂ ਥਾਪੇ ਗਏ ਅਹੁਦੇਦਾਰਾਂ ਉੱਪਰ ਵੀ ਦਿਨੋਂ ਦਿਨ ਕਾਂਗਰਸੀ ਲੀਡਰਾਂ ਵਲੋਂ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਗਏ ਹਨ। ਇਸੇ ਤਰ੍ਹਾਂ ਹੀ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸਾਹਮਣੇ ਆਈ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕਦਿਆਂ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਅਸਤੀਫੇ ਦੀ ਮੰਗ ਕੀਤੀ ਹੈ । ਬਾਜਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਐਡਵੋਕੇਟ ਜਨਰਲ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਮਸਲਿਆਂ ਨੂੰ ਚੰਗੇ ਹੱਥਾਂ ਵਿਚ ਦਿਤਾ ਜਾ ਸਕੇ , ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦੁਆਰਾ ਗੋਲੀਕਾਂਡ ਮਸਲਿਆਂ ਵਿਚ ਦਿਖਾਈ ਗਈ ਨਾਕਾਮੀਅਤ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੇ ਗ੍ਰਾਫ ਉੱਪਰ ਵੀ ਅਸਰ ਪਾ ਰਹੀ ਹੈ।ਉਨ੍ਹਾਂ ਕਿਹਾ ਕਿ ਜਿਵੇਂ ਬਹਿਬਲ ਗੋਲੀ ਕਾਂਡ ਵਿਚ ਸ਼ਿਕਾਰ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਵਲੋਂ ਵੀ ਐਡਵੋਕੇਟ ਜਨਰਲ ਦੇ ਅਹੁਦੇ ਦੀ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਕਿ ਹਾਈਕੋਰਟ ਵਿਚ ਸਰਕਾਰ ਦੇ ਪੱਖ ਅਤੇ ਗੋਲੀਕਾਂਡ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਉਹ ਇਨਸਾਫ ਦਵਾਉਣ ਵਿਚ ਨਾਕਾਮਯਾਬ ਸਾਬਿਤ ਹੋਏ ਹਨ।
PUNJAB




INDIA








WORLD










