ਬਾਘਾਪੁਰਾਣਾ (ਪ.ਪ.) : ਸ਼ਹਿਰ ਬਾਘਾਪੁਰਾਣਾ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਇਸ ਵਾਰ ਚਰਚਾ ਵਿਚ ਨੇੜਲੇ ਪਿੰਡ ਮਾਹਲਾ ਕਲਾਂ ਵਿਖੇ ਚੱਲ ਰਹੀ ਕਬੂਤਰਾਂ ਦੀ ਬਾਜ਼ੀ ਨੇ ਛੇੜੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਘਾਪੁਰਾਣਾ ਪੁਲਿਸ ਨੇ ਕਬੂਤਰਾਂ ਦੀ ਬਾਜ਼ੀ ਲਾ ਰਹੇ 22 ਨੌਜਵਾਨਾਂ ਉੱਪਰ ਧਾਰਾ 188 ਅਤੇ 270 ਤਹਿਤ ਪਰਚਾ ਦਰਜ ਕੀਤਾ ਹੈ। ਉਕਤ ਲੋਕਾਂ ਵਿਚ 1.ਸਤਨਾਮ ਸਿੰਘ ਉਰਫ ਸੁਲਤਾਨ ਪੁੱਤਰ ਜਗਸੀਰ ਸਿੰਘ ਵਾਸੀ ਮਾਹਲਾ ਕਲਾਂ 2.ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਮਾਹਲਾ ਕਲਾਂ 3 ਮਨਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਬਿੰਦਰ ਸਿੰਘ ਵਾਸੀ ਜੈਤੋ ਜਿਲ੍ਹਾ ਫਰੀਦਕੋਟ 4.ਬਲਕਰਨ ਸਿੰਘ ਉਰਫ ਸੀਪਾ ਪੁੱਤਰ ਮਲਕੀਤ ਸਿੰਘ ਵਾਸੀ ਦਲ ਸਿੰਘ ਵਾਲਾ ਜਿਲ੍ਹਾ ਫਰੀਦਕੋਟ 5.ਹਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਗੁਰਜੰਟ ਸਿੰਘ ਵਾਸੀ ਦਲਸਿੰਘ ਵਾਲਾ 6.ਗੁਰਜੰਟ ਸਿੰਘ ਗਿੱਲ ਪੁੱਤਰ ਨਾਮਲੂਮ 7.ਗੁਰਜੰਟ ਸਿੰਘ ਪੁੱਤਰ ਨਾਮਲੂਮ 8.ਜੱਸਾ ਸਿੰਘ ਪੁੱਤਰ ਸੱਤਾ ਸਿੰਘ ਵਾਸੀ ਮਾਹਲਾ ਕਲਾਂ 9.ਲੱਖਾ ਮਾਹਲਾ ਵਾਸੀ ਮਾਹਲਾ ਕਲਾਂ 10.ਹਰਜੋਤ ਮੱਲ੍ਹੀ 11.ਗੁਰਜੰਟ ਮੱਲ੍ਹੀ 12ਗੋਰੀ ਪਹਿਲਵਾਨ 13ਪਾਲ ਕਬੱਡੀ ਪੁੱਤਰ ਤੋਤਾ ਸਿੰਘ 14.ਅਨਮੋਲ 15ਗੁਰਪਿੰਦਰ 16ਬੱਲੀ ਕਬੱਡੀ ਪੁੱਤਰ ਨਾਮਲੂਮ 17ਜੀਵਨ ਸਰਪੰਚ 18ਲੱਖਾ ਕਬੱਡੀ19ਪਲਵਿੰਦਰ ਬਰਾੜ 20ਗੁਰਲਾਭ ਸਿੰਘ ਪੁੱਤਰ ਨਾਮਲੂਮ 21ਬਲਜਿੰਦਰ ਸਿੰਘ ਪੁੱਤਰ ਹਾਕਮ ਸਿੰਘ 22.ਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਸ਼ਾਮਿਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਹਰਮਨਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਡੀ. ਸੀ. ਮੋਗਾ ਵਲੋਂ ਕੋਰੋਨਾ ਨੂੰ ਠੱਲ ਪਾਉਣ ਲਈ ਅਜਿਹੇ ਜਨਤਕ ਸਮਾਗਮਾਂ ਉੱਪਰ ਪਾਬੰਦੀ ਲਗਾਈ ਹੋਈ ਹੈ ਇਸ ਲਈ ਪੁਲਿਸ ਵਲੋਂ ਕਬੂਤਰਬਾਜ਼ੀ ਜਾਂ ਹੋਰ ਚਾਹੇ ਕੋਈ ਵੀ ਗੇਮ ਹੋਵੇ ਉਸ ਨੂੰ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਦਹੁਰਾਉਂਦਾ ਕੋਈ ਪਾਇਆ ਗਿਆ ਤਾਂ ਉਸ ਉੱਪਰ ਪੁਲਿਸ ਵਲੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਨੇ 5 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
PUNJAB




INDIA








WORLD










