ਚੰਡੀਗੜ੍ਹ :- ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਪਹਿਲੀ ਰਸਮੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਨਾਲ ਕਰਨ ਜਾ ਰਿਹਾ ਹੈ ਤੇ ਬਹੁਤ ਜਲਦ ਦੋਵੇਂ ਲੀਡਰ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰ ਸਕਦੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਮੀਟਿੰਗ ਪੰਜਾਬ ਸਕੱਤਰੇਤ ਵਿੱਚ ਹੋਵੇਗੀ । ਤੁਹਾਨੂੰ ਦੱਸ ਦੇਈਏ ਤਾਜਪੋਸ਼ੀ ਤੋਂ ਬਾਅਦ ਬਹੁਤ ਇਸ ਤਰ੍ਹਾਂ ਦੀ ਵੀਡੀਓ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਵਿੱਚ ਸ਼ਰੇਆਮ ਦਿੱਸਦਾ ਸੀ ਕੇ ਕਾਂਗਰਸ ਦੀ ਧੜੇਬੰਦੀ ਅਜੇ ਖਤਮ ਨਹੀਂ ਹੋਈ । ਤੇ ਜਿਨ੍ਹਾਂ ਨੇ ਨਵਜੋਤ ਸਿੱਧੂ ਦਾ ਡਟ ਕੇ ਸਾਥ ਦਿੱਤਾ ਹੈ ਉਨ੍ਹਾਂ ਉਪਰ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਗਾਜ ਢਿੱਗ ਸਕਦੀ । ਬਾਕੀ ਅੱਜ ਦੀ ਮੀਟਿੰਗ ਵਿਚੋਂ ਕੀ ਨਿਕਲ ਕੇ ਆਉਦਾ ਹੈ ਸਮੇਂ ਦੀ ਗੱਲ ਹੋਵੇਗੀ
PUNJAB




INDIA








WORLD










