ਬਾਘਾਪੁਰਾਣਾ 27 ਜੁਲਾਈ (ਪ.ਪ.) :ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਪੁੱਤਰ ਦੇ ਨਾਮ ਉੱਪਰ ਚਲ ਰਹੇ ਕਰੈਸ਼ਰ ਨੂੰ ਮੋਟਾ ਜੁਰਮਾਨਾ ਲਗਾਇਆ ਗਿਆ ਸੀ ਤੇ ਉਸਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਉਥੇ ਜਾ ਕੇ ਉਕਤ ਲੱਗੇ ਹੋਏ ਜੁਰਮਾਨੇ ਸਬੰਧੀ ਦੱਸਿਆ ਗਿਆ ਸੀ ਅਤੇ ਉਥੇ ਰੇਡ ਵੀ ਕੀਤੀ ਗਈ ਸੀ। ਜਿਸ ਸਬੰਧੀ ਅੱਜ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਇਕ ਨਿੱਜੀ ਚੈਨਲ ਤੇ ਕਰੇਸ਼ਰ ਮਾਮਲੇ ਸਬੰਧੀ ਲੱਗ ਰਹੇ ਇਲਜਾਮਾਂ ਦੇ ਜਵਾਬ ਵਿਚ ਪੰਜਾਬ ਸਰਕਾਰ ਨੂੰ ਕਰਦੇ ਹੱਥੀਂ ਲਿਆ ਹੈ। ਬਰਾੜ ਨੇ ਕਿਹਾ ਕਿ ਜਿਸ ਜਗ੍ਹਾ ਉਨ੍ਹਾਂ ਦਾ ਕਰੈਸ਼ਰ ਚਲਦਾ ਸੀ ਉਸਦੇ ਬਿਲਕੁਲ ਨਜ਼ਦੀਕ ਜਥੇਦਾਰ ਤੋਤਾ ਸਿੰਘ ਦਾ ਮੀਰੀ ਪੀਰੀ ਕਰੈਸ਼ਰ ਚਲ ਰਿਹਾ ਹੈ , ਪਰ ਸਿਆਸੀ ਵਿਰੋਧ ਦੇ ਚਲਦਿਆਂ ਉਨ੍ਹਾਂ ਦੇ ਕਰੈਸ਼ਰ ਨੂੰ ਤਾਂ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਪਰ ਦੂਜੇ ਪਾਸੇ ਜਥੇਦਾਰ ਤੋਤਾ ਸਿੰਘ ਦਾ ਕਰੈਸ਼ਰ ਜੋ ਉਨ੍ਹਾਂ ਦੇ ਕਰੈਸ਼ਰ ਤੋਂ ਵੀ ਕਾਫੀ ਵੱਡਾ ਹੈ ਉਸਨੂੰ ਕਿਸੇ ਦੁਆਰਾ ਹੱਥ ਤੱਕ ਨਹੀਂ ਲਗਾਇਆ ਗਿਆ। ਉਨ੍ਹਾਂ ਇਹ ਕਬੂਲ ਕੀਤਾ ਕਿ ਕੈਪਟਨ ਸਰਕਾਰ ਦੇ ਉਲਟ ਬੋਲਣ ਕਰਕੇ ਉਨ੍ਹਾਂ ਨੂੰ ਇਹ ਸਰਕਾਰ ਵਲੋਂ ਜਾਣਬੁਝ ਕੇ ਤੰਗ ਕੀਤਾ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਕਰੈਸ਼ਰ ਬੰਦ ਹੋਣ ਦੀ ਉਨ੍ਹਾਂ ਨੂੰ ਕੋਈ ਵੀ ਪਰਵਾਹ ਨਹੀਂ ਹੈ ਸਗੋਂ ਪ੍ਰਵਾਹ ਇਸ ਗੱਲ ਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਅੱਜ ਵੀ ਖੁੱਲੇਆਮ ਘੁੰਮਦੇ ਫਿਰ ਰਹੇ ਹਨ ਤੇ ਜਦ ਤਕ ਸਰਕਾਰ ਉਕਤ ਮਾੜੇ ਲੋਕਾਂ ਖਿਲਾਫ ਕਾਰਵਾਈ ਨਹੀਂ ਕਰੇਗੀ ਤਦ ਤੱਕ ਉਹ ਚੁੱਪ ਹੋਕੇ ਨਹੀਂ ਬੈਠਣਗੇ।
PUNJAB




INDIA








WORLD










