ਚੰਡੀਗੜ੍ਹ 27 ਜੁਲਾਈ (ਪ.ਪ.) : ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਨੇ ਪਹਿਲੀ ਮੀਟਿੰਗ ਵਿਚ ਹੀ ਬਾਦਲਾਂ ਨੂੰ ਵੱਡਾ ਝਟਕਾ ਦਿੱਤਾ ਹੈ , ਉਨ੍ਹਾਂ ਵਲੋਂ ਬਿਨ੍ਹਾਂ ਪਰਮਿਟ ਚੱਲਣ ਵਾਲੀਆਂ ਬੱਸ ਬੰਦ ਕਰਵਾਉਣ ਲਈ ਹੁਕਮ ਜਾਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਬਾਦਲ ਪਰਿਵਾਰ ਦੀਆਂ 73 ਪਰਮਿਟ ਤੇ 150 ਬੱਸਾਂ ਦੌੜ ਰਹੀਆਂ ਸਨ ਉਥੇ ਹੀ ਬਾਦਲਾਂ ਦੇ ਸਾਥੀਆਂ ਦੀਆਂ 118 ਪਰਮਿਟ ਟੇ 250 ਬੱਸਾਂ ਸੜਕਾਂ ਤੇ ਦੌੜ ਰਹੀਆਂ ਹਨ। ਉਥੇ ਕੈਪਟਨ ਨੇ ਸਖਤੀ ਨਾਲ ਇਨ੍ਹਾਂ ਬੱਸਾਂ ਨੂੰ ਬੰਦ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਨਾਲ ਹੀ ਨਿਰਦੇਸ਼ ਕੀਤੇ ਹਨ ਕਿ ਸਰਕਾਰ ਨੂੰ ਜੋ ਪਿਛਲੇ ਸਮੇਂ ਦੌਰਾਨ ਉਕਤ ਬੱਸਾਂ ਜਰੀਏ ਘਾਟਾ ਪਾਇਆ ਗਿਆ ਸੀ ਉਹ ਵੀਂ ਇੰਨਾ ਪਾਸੋਂ ਵਸੂਲਿਆ ਜਾਵੇਗਾ। ਕੈਪਟਨ ਵਲੋਂ ਉਕਤ ਹੁਕਮਾਂ ਦੀ ਪਾਲਣਾ ਸਖਤੀ ਨਾਲ ਕਰਵਾਉਣ ਦੇ ਆਦੇਸ਼ ਹਨ ਅਤੇ ਹੁਣ ਤੋਂ ਹੀ ਕੋਈ ਵੀ ਬਿਨ੍ਹਾਂ ਪਰਮਿਟ ਵਾਲੀ ਬੱਸ ਸੜਕ ਉੱਪਰ ਦੌੜਦੀ ਨਹੀਂ ਦਿਖਾਈ ਦੇਵੇਗੀ।
PUNJAB




INDIA








WORLD










