ਥਾਣਾ ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਸ਼ਾਦੀ ਗੁਰਮੇਲ ਸਿੰਘ ਨਾਲ ਕਰੀਬ 5 ਸਾਲ ਪਹਿਲਾਂ ਹੋੲ ਸੀ।ਦੋਸ਼ੀ ਸੰਤ ਰਾਮ ਜੋ ਉਸਦਾ ਪਿੰਡ ਦਾ ਹੈ ਜਿਸਨੇ ਉਸਨੂੰ ਕਿਹਾ ਕਿ ਕਿ ਰਣਜੀਤ ਸਿੰਘ ਉਸਨੂੰ ਵਿਦੇਸ਼ ਲੈ ਕੇ ਜਾਵੇਗਾ ਤਾਂ ਮੁਦੈਲਾ ਉਸਦੇ ਗੱਲਾਂ ਵਿੱਚ ਆ ਗਈ ਦੋਸ਼ੀ ਰਣਜੀਤ ਸਿੰਘ ਨੇ ਮੁਦੈਲਾ ਨੂੰ ਮੈਡੀਕਲ ਕਰਵਾਉਣ ਦਾ ਬਹਾਨਾ ਲਾ ਕੇ ਪਿੰਡ ਸ਼ੇਰਪੁਰ ਦੋਨਾ (ਜਲੰਧਰ) ਲੈ ਗਿਆ।ਜਿਥੇ ਉਸਨੂੰ 1 ਮਹੀਨਾ 10 ਦਿੱਨ ਰੱਖਿਆ ਅਤੇ ਉਸਦੀ ਮਰਜੀ ਦੇ ਖਿਲਾਫ ਉਸ ਨਾਲ ਬਲਾਤਕਰ ਕਰਦਾ ਰਿਹਾ ਹੈ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਕਰਮਜੀਤ ਕੌਰ ਨੇ 1.ਰਣਜੀਤ ਸਿੰਘ ਪੁੱਤਰ ਪਰਗਨ ਸਿੰਘ ਵਾਸੀ ਉਪਲਾ (ਜਲੰਧਰ ਦਿਹਾਤੀ) 2.ਸੰਤ ਰਾਮ ਉਰਫ ਸ਼ੇਰੀ ਪੁੱਤਰ ਬਾਬੂ ਰਾਮ ਵਾਸੀ ਭਲੂਰ 3.ਅਮਨਦੀਪ ਕੌਰ ਪਤਨੀ ਰਣਜੀਤ ਸਿੰਘ ਵਾਸੀ ਉਪਲਾ (ਜਲੰਧਰ ਦਿਹਾਤੀ) ਤੇ 90/14-05-2021 ਅ/ਧ 376/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਦੇ ਘਰ ਅੰਦਰ ਦਾਖਿਲ ਹੋ ਕੇ ਡਾਗਾਂ ਨਾਲ ਕੁੱਟਮਾਰ ਕੀਤੀ ਵਜ੍ਹਾ ਰੰਜਿਸ਼ ਮੁਦਈ ਨੂੰ ਸ਼ੱਕ ਸੀ ਕਿ ਉਸਦੀ ਨੂੰਹ ਹਰਦੀਪ ਕੌਰ ਦੇ ਦੋਸ਼ੀ ਕੁਲਦੀਪ ਸਿੰਘ ਨਾਲ ਨਜਾਇਜ ਸਬੰਧ ਸਨ।ਜਿਸਤੇ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਜਿੰਦਰ ਸਿੰਘ ਨੇ 1.ਗੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ 2.ਹਰਦੀਪ ਕੌਰ ਪਤਨੀ ਗੁਰਜੀਤ ਸਿੰਘ ਵਾਸੀਆਨ ਥਰਾਜ 3.ਕੁਲਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਖੌਸਾ ਕੋਟਲਾ 4.ਗੁਰਤੇਜ ਸਿੰਘ ਪੁੱਤਰ ਨਾਮਾਲੂਮ ਵਾਸੀ ਅਬਲ ਵਾਲੇ ਕੋਠੇ (ਬਠਿੰਡਾ) ਤੇ 81/14-05-2021 ਅ/ਧ 452/323/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਲਾਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਉਸੇ ਘਰ ਅੰਦਰ ਦਾਖਿਲ ਹੋ ਕੇ 1 ਸ਼ਾਪ ਸੋਨਾ ਜਨਾਨਾ ਅਤੇ 4 ਸ਼ਾਪਾਂ ਸੋਨੇ ਦੀਆਂ ਮਰਦਾਨਾ, 1 ਜੋੜਾ ਵਾਲੀਆਂ ਸੋਨੇ ਦੀਆਂ, 4 ਚੰਦੇ ਦੇ ਗਜਰੇ ਅਤੇ 70,000 ਨਗਦੀ ਗੋਰੀ ਕਰਕੇ ਲੈ ਗਿਆ।ਮਲੀਤੀ ਕਰੀਬ 2 ਲੱਖ ਰੁਪਏ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਜੀਤ ਸਿੰਘ ਨੇ ਰਾਜਾ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਲੰਡੇ ਤੇ 36/14-05-2021 ਅ/ਧ 454/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 7 ਕਿੱਲੋਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੱਘਰ ਸਿੰਘ ਨੇ ਸੱਤਪਾਲ ਸਿੰਘ ਉਰਫ ਮੌੜ ਪੁੱਤਰ ਹਰਨੇਕ ਸਿੰਘ ਵਾਸੀ ਮਧੇਕੇ ਤੇ 76/14-05-2021 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ। ਸ:ਥ:ਸੁਰਜੀਤ ਸਿੰਘ ਨੇ ਬਲਕਾਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਗਗੜਾ ਤੇ 59/14-05-2021 ਅ/ਧ 61/11/4 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।