ਪੰਜਾਬ ਦਾ ਸਮੁੱਚਾ ਕਿਸਾਨ ਇਕ ਪਾਸੇ ਦਿਲੀ ਦੇ ਬਾਡਰਾਂ ਉੱਤੇ ਲਗਾਤਾਰ ਡਟਿਆ ਹੋਇਆ ਹੈ ਦੂਜੇ ਪਾਸੇ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਪੰਜਾਬ ਵਿਚ ਬੈਠੇ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਲੋਕਾਂ ਵਲੋਂ ਸਿਆਸੀ ਲੀਡਰਾਂ ਨੂੰ ਸਖ਼ਤ ਤਾੜਨਾਵਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਹੀ ਅੱਜ ਪਿੰਡ ਜੈਮਲ ਵਾਲਾ ਵਿਚ ਵੀ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ ਨੌਜਵਾਨਾਂ ਨੇ ਪਿੰਡ ਵਿਚ ਸਾਰੇ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਦੀ ਐਂਟਰੀ ਬੈਨ ਕਰਦੇ ਹੋਇਆ ਪੋਸਟਰ ਲਗਾਏ ਜਿਸ ਤਹਿਤ ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਵੀ ਲੀਡਰ ਪਿੰਡ ਵਿਚ ਆਵੇਗਾ ਉਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਕਿਸਾਨ ਯੂਨੀਅਨ ਨਾਲ ਸਬੰਧਤ ਲੋਕ ਹਾਜ਼ਿਰ ਸਨ।
PUNJAB




INDIA








WORLD










