ਪੰਜਾਬ ਕਾਂਗਰਸ ਵਿੱਚ ਅੱਜ ਵੱਡੇ ਧਮਾਕੇ ਹੋਏ ਹੈ। ਜਿਹੜੇ ਕਿਸੇ ਟਾਈਮ ਕੈਪਟਨ ਦੇ ਹਿੱਕ ਦੇ ਵਾਲ ਹੁੰਦੇ ਸੀ ਹੁਣ ਉਹ ਕੱਟੜ ਦੁਸ਼ਮਣ ਬਣ ਗਏ ਹਨ । ਮੁੱਖ ਮੰਤਰੀ ਖਿਲਾਫ ਖੁੱਲ੍ਹੀ ਬਗਾਵਤ ਹੋਈ ਹੈ ਤੇ ਮੰਤਰੀਆਂ ਅਤੇ ਵਿਧਾਇਕਾਂ ਨੇ ਕੈਪਟਨ ਨੂੰ ਬਦਲਣ ਦੀ ਮੰਗ ਰੱਖ ਦਿੱਤੀ ਹੈ । ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਹੋਏ ਵਾਦਿਆ ਮੁਤਾਬਿਕ ਕੁੱਝ ਨੀ ਕੀਤਾ ਤੇ ਹੁਣ ਉਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ ਤੇ ਸਾਡੇ ਸਾਰੇ ਵਿਧਾਇਕ ਕੈਪਟਨ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ ਪਰ ਪਹਿਲਾਂ ਉਹ ਡਰਦੇ ਬੋਲਦੇ ਨਹੀਂ ਸਨ। ਬਾਜਵਾ ਨੇ ਕੈਪਟਨ ਤੇ ਵੱਡੇ ਇਲਜਾਮ ਲਾਉਦੀਆਂ ਆਖਿਆ ਕਿ ਇਹ ਅਕਾਲੀਆਂ ਨਾਲ ਮਿਲੇ ਹੋਏ ਹਨ , ਇਸ ਕਰਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਰਹੀ । ਬਾਜਵਾ ਨੇ ਆਖਿਆ ਕਿ ਅਸੀਂ ਹਾਈਕਮਾਂਡ ਕੋਲੋਂ ਮਿਲਣ ਲਈ ਸਮਾ ਮੰਗਿਆ ਹੈ , ਜੇ ਸਾਡੀ ਗੱਲ ਨਾ ਸੁਣੀ ਗਈ ਤਾਂ ਫਿਰ ਸਾਂਝਾ ਫੈਸਲਾ ਕਰਾਂਗੇ। ਇਸ ਸਬੰਧੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤੇ ਅਗਲੀ ਰਣਨੀਤੀ ਲਈ ਸੋਚਿਆ ਜਾਵੇਗਾ।
PUNJAB




INDIA








WORLD










