ਥਾਣਾ ਮੈਹਿਣਾ
ਮੁਦਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਗੁਰੂ ਨਾਨਕ ਟਾਇਲ ਸਟੋਰ ਪਿੰਡ ਮੈਹਿਣਾ ਵਿਖੇ ਗੱਡੀ ਤੇ ਡਰਾਇਵਰ ਲੱਗਾ ਹੈ ਮਿਤੀ 25-08-2021 ਨੂੰ ਜਦ ਉਹ ਕੰਮ ਤੋਂ ਗਰਾਈ ਇਕੱਠੀ ਕਰਕੇ ਘਰ ਵਾਪਿਸ ਜਾ ਰਿਹਾ ਸੀ ਤਾਂ ਵਕਤ ਕਰੀਬ 12.00 ਵਜੇ ਰਾਤ ਦਾ ਹੋਵੇਗਾ ਕਿ ਸਹਮਣੇ ਤੋਂ ਇਕ ਸਕਾਰਪੀਓ ਗੱਡੀ ਆਈ ਜਿਸਦਾ ਨੰਬਰ ਉਹ ਨਹੀ ਪੜ ਸਕਿਆ ਜਿਸ ਵਿੱਚੋ 5 ਨਾਮਾਲੂਮ ਆਦਮੀ ਬਹਾਰ ਆਏ ਜਿਨਾਂ ਨੇ ਉਸਦੀ ਕੱਟਮਾਰ ਕੀਤੀ ਅਤੇ ਉਸ ਕੋਲੋ ਇਕ ਮੋਬਾਇਲ ਫੋਨ, 66,000 ਰੁਪਏ ਨਗਦੀ ਜੋ ਉਹ ਗਰਾਈ ਕਰਕੇ ਲੈ ਕੇ ਆਇਆ ਸੀ ਖੋਹ ਕੇ ਲੈ ਗਏ।ਪਰ ਪੁਲਿਸ ਤਫਤੀਸ਼ ਦੋਰਾਨ ਪਤਾ ਲੱਗਾ ਕਿ ਮੁਦਈ ਵੱਲੋ ਝੂਠੀ ਕਹਾਣੀ ਸੁਣਾ ਕੇ ਮੁੱਕਦਮਾ ਦਰਜ ਕਰਵਾਇਆ ਸੀ ਤਫਤੀਸ਼ ਦੋਰਾਨ ਮੁਦਈ ਹੀ ਦੋਸ਼ੀ ਪਾਇਆ ਗਿਆ ਹੈ ਜਿਸਨੂੰ ਬਾਅਦ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ 47,000 ਰੁਪਏ ਨਗਦੀ ਅਤੇ ਓਪੋ ਮੋਬਾਇਲ ਫੋਨ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਨੈਬ ਸਿੰਘ ਨੇ ਨਿਰਮਲ ਸਿੰਘ ਉਮਰ 30 ਸਾਲ ਪੁੱਤਰ ਬਲਵੰਤ ਸਿੰਘ ਵਾਸੀ ਝੰਡੇਆਣਾ ਸ਼ਰਕੀ ਤੇ 89/26-08-2021 ਅ/ਧ 420/182/199/203 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਰੇਤਾ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਨਾਕਾਬੰਦੀ ਕਰਕੇ ਦੋਸ਼ੀ ਨੂੰ ਟਰੈਕਟਰ 735 ਸਵਰਾਜ ਬਿਨਾਂ ਨੰਬਰੀ ਸਮੇਤ ਰੇਤਾ ਦੀ ਭਰੀ ਟਰਾਲੀ ਗ੍ਰਿਫਤਾਰ ਕਰਕੇ ਮੁੱਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਦਿਲਬਾਗ ਸਿੰਘ ਨੇ ਮੋੜਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਿਸ ਵਾਲਾ ਜੱਟਾਂ ਥਾਣਾਮੱਖੂ (ਫਿਰੋਜਪੁਰ) ਤੇ 62/26-08-2021 ਅ/ਧ 379/411 ਭ:ਦ , 21 ਮਾਇਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਬੇਅੰਤ ਸਿੰਘ ਨੇ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਦਾਰਪੁਰ ਤੇ 63/26-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ:ਗੁਰਪਾਲ ਸਿੰਘ ਨੇ ਸ਼ਿੰਦਾ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮਦਾਰਪੁਰ ਤੇ 64/26-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 23 ਬੋਤਲਾਂ ਸ਼ਰਾਬ ਮਾਰਕਾ ਸੰਤਰੰਗੀ ਸੰਤਰਾ ਸੇਲ ਫਾਰ ਹਰਿਆਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਗੁਰਪ੍ਰੀਤ ਸਿੰਘ ਨੇ ਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਚੰਦਰ ਨਗਰ ਮੋਗਾ ਤੇ 143/26-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









