ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਚੋਰੀਆਂ ਕਰਨ ਦੇ ਆਦੀ ਹਨ। ਜਿਹਨਾ ਨੇ ਲੋਕਾਂ ਦੇ ਖੇਤਾਂ ਦੀਆਂ ਮੋਟਰਾਂ ਤੋਂ ਤਾਂਬੇ ਦੀਆ ਤਾਰਾਂ ਚੋਰੀ ਕੀਤੀਆਂ ਹਨ ਅਤੇ ਹੁਣ ਵੀ ਤਾਰਾਂ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 08 ਕਿਲੋਗ੍ਰਾਂਮ ਤਾਂਬੇ ਦੀਆਂ ਤਾਰਾਂ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਰਸ਼ਪਾਲ ਸਿੰਘ ਨੇ 1.ਅਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦੋਲਤਪੁਰਾ ਨੀਵਾਂ ਜਿਲ੍ਹਾ ਮੋਗਾ 2.ਮਾਲਵਿੰਦਰ ਸਿੰਘ ਪੁੱਤਰ ਲੱਲੂ ਵਾਸੀ ਜੂਆ ਤਹਿ: ਰਈਆਂ (ਯੂ.ਪੀ) ਹਾਲ ਵਾਸੀ ਧਰਮ ਸਿੰਘ ਨਗਰ ਮੋਗਾ ਤੇ 109/31-08-2021 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 190 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆ ਗਈਆਂ। ਥਾਣੇਦਾਰ ਜਗਨਦੀਪ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਹੀਪਾ ਪੁੱਤਰ ਵਜੀਰ ਸਿੰਘ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਜਿਲ੍ਹਾ ਮੋਗਾ ਤੇ 190/31-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਅਮਨਦੀਪ ਸਿੰਘ ਪਾਸੋਂ 35 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਲਖਵਿੰਦਰ ਸਿੰਘ ਪਾਸੋਂ 25 ਗ੍ਰਾਂਮ ਹੈਰੋਇਨ (ਕੁੱਲ: 60 ਗ੍ਰਾਂਮ ਹੈਰੋਇਨ) ਅਤੇ ਇਕ ਟਵੈਇਟਾ ਕਰੋਲਾ ਕਾਰ ਨੰਬਰੀ ਪੀ.ਬੀ-10-ਸੀ.ਐਚ-0513 ਬ੍ਰਾਂਮਦ ਕਰ ਲਈ ਗਈ। ਸ:ਥ: ਵਰਿੰਦਰ ਕੁਮਾਰ ਨੇ 1.ਅਮਨਦੀਪ ਸਿੰਘ ਉਰਫ ਅਮਨ ਪੁੱਤਰ ਬੋਹੜ ਸਿੰਘ ਵਾਸੀ ਪੀਰ ਮੁਹੰਮਦ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ 2.ਲਖਵਿੰਦਰ ਸਿੰਘ ਉਰਫ ਸਾਹਬਾ ਪੇੁੱਤਰ ਮਾਨ ਸਿੰਘ ਵਾਸੀ ਨੂਰਪੁਰ ਮਾਛੀਵਾੜਾ ਥਾਣਾ ਜੀਰਾ ਜਿਲ੍ਹਾ ਫਿਰੋਜਪੁਰ ਤੇ 67/31-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਦਵਿੰਦਰਪਾਲ ਸਿੰਘ ਉਰਫ ਦਵਿੰਦਰ ਪਾਸੋਂ 500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਂਮਾਡੋਲ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪਾਸੋਂ 500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਂਮਾਡੋਲ (ਕੁੱਲ:1000 ਨਸ਼ੀਲੀਆਂ ਗੋਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਮੇਜਰ ਸਿੰਘ ਨੇ 1.ਦਵਿੰਦਰਪਾਲ ਸਿੰਘ ਉਰਫ ਦਵਿੰਦਰ ਪੁੱਤਰ ਕੁਲਵੰਤ ਸਿੰਘ ਵਾਸੀ ਨਸੀਰਪੁਰ ਜਾਨੀਆਂ ਜਿਲ੍ਹਾ ਮੋਗਾ 2.ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਰਨੈਲ ਸਿੰਘ ਵਾਸੀ ਸੁੰਦਰ ਨਗਰ, ਕੋਟ ਈਸੇ ਖਾਂ ਜਿਲ੍ਹਾ ਮੋਗਾ ਤੇ 148/31-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਦੀਪ ਸਿੰਘ ਨੇ ਪਰਮਜੀਤ ਸਿੰਘ ਉਰਫ ਪੰਮਾਂ ਪੁੱਤਰ ਜਗਤਾਰ ਸਿੰਘ ਵਾਸੀ ਬੱਡੂਵਾਲ ਜਿਲ੍ਹਾ ਮੋਗਾ ਤੇ 173/31-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 08 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਗੁਰਨਾਇਬ ਸਿੰਘ ਨੇ ਸੁਖਮੰਦਰ ਸਿੰਘ ਉਰਫ ਗੋਰਾ ਪੁੱਤਰ ਗੇਜਾ ਸਿੰਘ ਵਾਸੀ ਸਮਾਲਸਰ ਜਿਲ੍ਹਾ ਮੋਗਾ ਤੇ 92/31-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਸਿਕੰਦਰ ਸਿੰਘ ਨੇ ਬਲਵੰਤ ਸਿੰਘ ਉਰਫ ਬੰਤ ਪੁੱਤਰ ਮੇਜਰ ਸਿੰਘ ਵਾਸੀ ਧੂੜਕੋਟ ਕਲਾਂ ਜਿਲ੍ਹਾ ਮੋਗਾ ਤੇ 94/31-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੱੜਾ ਸੱਟਾ ਲਗਾਉਣ ਦਾ ਆਦੀ ਹੈ। ਜੋ ਪਿੰਡ ਵਿੱਚ ਉੱਚੀ-ਉੱਚੀ ਅਵਾਜਾਂ ਮਾਰਕੇ ਲੋਕਾਂ ਨੂੰ ਦੱੜਾ-ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1100/- ਰੁਪਏ ਦੱੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਗੁਰਮੇਜ ਸਿੰਘ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਦਰਸ਼ਨ ਸਿੰਘ ਵਾਸੀ ਰਾਜੇਆਣਾ ਜਿਲ਼੍ਹਾ ਮੋਗਾ ਤੇ 191/31-08-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









