ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਚੋਰੀਆਂ ਅਤੇ ਡਾਕੇ ਮਾਰਨ ਦੇ ਆਦੀ ਹਨ ਜੋ ਅੱਜ ਵੀ ਪੁੱਲ ਸੂਆ ਪਿੰਡ ਚੰਨੂਵਾਲਾ ਵਿਖੇ ਇਕੱਠੇ ਹੋ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ ਰੇਡ ਕਰਕੇ ਦੋਸ਼ੀ ਸੁਰਜੀਤ ਸਿੰਘ ਪਾਸੋਂ ਕਿਰਪਾਨ, ਦੋਸ਼ੀ ਗੁਰਮੇਲ ਸਿੰਘ ਪਾਸੋਂ ਟੋਕਾ, ਦੋਸ਼ੀ ਕਰਮ ਸਿੰਘ ਪਾਸੋਂ ਛੁਰੀ ਅਤੇ ਦੋਸ਼ੀ ਕੇਵਲ ਸਿੰਘ ਪਾਸੋਂ ਦਾਹ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਗਸੀਰ ਸਿੰਘ ਨੇ 1.ਸੁਰਜੀਤ ਸਿੰਘ ਪੁੱਤਰ ਫੱਗਣ ਸਿੰਘ 2.ਗੁਰਮੇਲ ਸਿੰਘ ਉਰਫ ਰਾਜੂ ਪੁੱਤਰ ਗੁਰਦੇਵ ਸਿੰਘ 3.ਕਰਮ ਸਿੰਘ ਪੁੱਤਰ ਉਜਾਗਰ ਸਿੰਘ
4.ਕੇਵਲ ਸਿੰਘ ਪੁੱਤਰ ਦਰਸ਼ਨ ਸਿੰਘ 5.ਜਸਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ 6.ਗੇਲਾ ਸਿੰਘ ਪੁੱਤਰ ਬਿੱਲੂ ਸਿੰਘ 7.ਟੇਕ ਸਿੰਘ ਪੁੱਤਰ ਬਿੱਲੂ ਸਿੰਘ 8.ਮੇਜਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਮਾੜੀ ਮੁਸਤਫਾ 9.ਸ਼ਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪੱਤੋ ਹੀਰਾ ਸਿੰਘ 10.ਸੰਜੀਵ ਕੁਮਾਰ ਉਰਫ ਆਸ਼ ਕਬਾੜੀਆ ਪੁੱਤਰ ਰਮੇਸ਼ ਚੰਦਰ ਵਾਸੀ ਬਾਘਾਪੁਰਾਣਾ ਤੇ 192/01-09-2021 ਅ/ਧ 399/402/379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਰਿਜਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਦੇ ਘਰ ਅੰਦਰ ਦਾਖਿਲ ਹੋ ਕੇ ਡਾਗਾਂ ਸੋਟੀਆਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਘਰੇਲੂ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੁਖਵਿੰਦਰ ਸਿੰਘ ਨੇ 1.ਵੀਰਪਾਲ ਕੌਰ ਪਤਨੀ ਸਤਨਾਮ ਸਿੰਘ 2.ਸਤਨਾਮ ਸਿੰਘ ਪੁੱਤਰ ਬਲਜੀਤ ਸਿੰਘ ਵਾਸੀਆਨ ਲਧਾਈਕੇ 3.ਗੁਰਭੇਜ ਸਿੰਘ ਪੁੱਤਰ ਨਾਮਾਲੂਮ ਵਾਸੀ ਪਿੰਡ ਅਖਾੜਾ (ਜਗਰਾਓ) ਤੇ 174/01-09-2021 ਅ/ਧ 323/452/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਸ਼ੱਕੀ ਪਰਸ਼ਾ ਦੀ ਤਲਾਸ਼ ਵਿੱਚ ਜਦ ਮਨ ਸ:ਥ: ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਿਹਾ ਸੀ ਤਾਂ ਸਹਮਣੇ ਤੋਂ ਇੱਕ ਅਰਜਣ ਟਰੈਕਟਰ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਅਰਜੁਣ ਟਰੈਕਟਰ ਸਮੇਤ ਚੋਰੀ ਰੇਤਾ ਦੀ ਭਰੀ ਟਰਾਲੀ ਛੱਡ ਕੇ ਮੋਕਾ ਤੋਂ ਫਰਾਰ ਹੋ ਗਿਆ।ਜਿਸਤੇ ਨਾਮਾਲੂਮ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵਿੰਦਰ ਸਿੰਘ ਨੇ ਨਾਮਾਲੂਮ ਆਦਮੀ ਤੇ 175/01-09-2021 ਅ/ਧ 379/411 ਭ:ਦ, 21 ਮਾਇਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਬੋਤਲਾਂ ਨਜਾਇਜ ਸ਼ਰਾਬ, 25 ਲੀਟਰ ਲਾਹਣ ਸਮੇਤ ਚਾਲੂ ਭੱਠੀ ਬ੍ਰਾਂਮਦ ਕਰ ਲਈ ਗਈ। ਸ:ਥ:ਕੁਲਵੰਤ ਸਿੰਘ ਨੇ ਨਿਸ਼ਾਨ ਸਿੰਘ ਪੁੱਤਰ ਆਸਾ ਸਿੰਘ ਵਾਸੀ ਗਲੋਟੀ ਰੋਡ ਕੋਟ ਈਸੇ ਖਾਂ ਤੇ 149/01-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 52 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ:ਰਾਜਵੀਰ ਸਿੰਘ ਨੇ ਲਖਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਚੁਗਾਵਾਂ ਤੇ 95/01-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









