ਥਾਣਾ ਸਿਟੀ ਮੋਗਾ
ਅੱਜ ਮਾਨ ਇੰਸ:ਤਰਲੋਚਣ ਸਿੰਘ ਜੋ ਆਮਣੇ ਸਾਥੀ ਕਰਮਚਾਰੀਆਂ ਨਾਲ ਮੋਗਾ ਦਾਣਾ ਮੰਡੀ ਵਿਖੈ ਸ੍ਰੋਮਣੀ ਅਕਾਲੀ ਦਲ ਪਰਟੀ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਜੀ ਦੀ ਰੈਲੀ ਪਰ ਡਿਊਟੀ ਪਰ ਤਾਇਨਾਤ ਸਨ ਤਾਂ 200/250 ਆਦਮੀ ਜਿਨਾਂ ਦੀ ਅਗਵਾਈ ਚਮਕੌਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰੋਡੇ ਉਕਤਾਨ ਸਾਰੇ ਦੋਸ਼ੀਆਂ ਨਾਲ ਮਿਲ ਕੇ ਕਰ ਰਿਹਾ ਸੀ ਇਹਨਾਂ ਵੱਲੋ ਆਪਣੇ ਵਰਕਰਾਂ ਸਮੇਤ ਪੁੱਲ ਸੂਆ ਦੁਨੇਕੇ ਪਰ ਨੈਸ਼ਨਲ ਹਾਈਵੇ ਐਨ 95 ਪਰ ਜਾਮ ਲਗਾਇਆ ਗਿਆ ਸੀ ਜਿਨਾਂ ਨੂੰ ਕਾਫੀ ਸਮਝਾਉਣ ਤੋਂ ਬਾਅਦ ਨੈਸ਼ਨਲ ਹਾਈਵੇ ਤੋਂ ਜਾਮ ਹਟਵਾਇਆ ਗਿਆ ਤਾਂ ਉਕਤਾਨ ਸਾਰੇ ਜਾਣੇ ਟਰੈਕਟਰ,ਟਰਾਲੀਆਂ ਜੀਪਾਂ ਪਰ ਸਵਾਰ ਹੋ ਕੇ ਦਾਣਾ ਮੰਡੀ ਦੇ ਗੇਟ ਪਰ ਆਏ ਅਤੇ ਕਹਿਣ ਲੱਗੇ ਅਸੀ ਸੁਖਬੀਰ ਸਿੰਘ ਬਾਦਲ ਦੀ ਰੈਲੀ ਨਹੀ ਕਰਨ ਦੇਣੀ ਤਾਂ ਮੈਂ ਅਤੇ ਡੀ ਐਸ ਪੀ ਸ੍ਰੀ ਜਸਤਿੰਦਰ ਸਿੰਘ ਡੀ ਐਸ ਪੀ ਡੀ ਮੋਗਾ ਜੀ ਨੇ ਧਰਨਾਕਾਰੀਆ ਨੂੰ ਜਾ ਕੇ ਸਮਝਾਇਆ ਕਿ ਤੁਸੀ ਸ਼ਾਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰ ਸਕਦੇ ਹੋ ਕਨੂੰਨ ਹੱਥ ਵਿੱਚ ਨਹੀ ਲੈ ਸਕਦੇ ਅਤੇ ਕਿਸੇ ਪਾਰਟੀ ਦੀ ਰੈਲੀ ਨੂੰ ਜਬਰਦਸਤੀ ਨਹੀ ਰੋਕ ਸਕਦੇ ।ਤਾਂ ਮੁੱਖ ਆਗੂਆ ਨੇ ਆਪਣੇ ਸਾਥੀਆਂ ਨੂੰ ਕਿਹਾ ਕੇ ਆਪਾਂ ਕਿਸੇ ਵੀ ਹਾਲਤ ਵਿੱਚ ਇਹ ਰੈਲੀ ਨਹੀ ਹੋਣ ਦੇਣੀ ਜੇਕਰ ਕੋਈ ਵੀ ਪੁਲਸ ਕਰਮਚਾਰੀ ਰੋਕਦਾ ਹੈ ਤਾਂ ਉਹਨਾਂ ਉਪਰ ਟਰੈਕਟਰ ਟਰਾਲੀਆਂ ਚੜ੍ਹਾ ਦਿਊ ਕਿਹ ਕੇੇ ਆਪਣੇ ਟਰੈਕਟਰ ਟਰਾਲੀਆਂ ਅਤੇ ਮਹਿੰਦਰਾ ਜੀਪ ਪਰ ਅੱਗੇ ਵਧਣ ਲੱਗੇ ਜਦ ਮੇਰੇ ਵੱਲੋ ਅਤੇ ਮੋਕਾ ਪਰ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤਾਨ ਧਰਨਾਕਰੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਸਾਡੇ ਉੱਪਰ ਟਰੈਕਟਰ ਟਰਾਲੀਆਂ ਚੜਾ ਦਿੱਤੀਆਂ ਅਤੇ ਟਰਾਲੀਆਂ ਵਿੱਚ ਪਏ ਇੱਟਾਂ ਰੋਡੇ ਮਾਰਨੇ ਸ਼ਰੂ ਕਰ ਦਿੱਤੇ ਜਿਸ ਨਾਲ ਮੇਰੇ ਖੱਬੀ ਬਾਂਹ ਪਰ, ਸ੍ਰੀ ਗੁਰਦੀਪ ਸਿੰਘ ਡੀ ਐਸ ਪੀ ਸਕਿਊਰਟੀ ਐਂਡ ਅਪ੍ਰਸ਼ੇਨ ਮੋਗਾ ਅਤੇ ਪੀ ਐਚ ਜੀ ਅਜਾਇਬ ਸਿੰਘ ਦੇ ਸਿਰ ਵਿੱਚ ਸੱਟਾਂ ਲੱਗੀਆਂ ਅਤੇ ਕਈ ਪੁਲਿਸ ਅਫਸਰ ਅਤੇ ਕਰਮਚਾਰੀ ਜਖਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ ਅਤੇ ਧਰਨਾਕਾਰੀਆਂ ਵੱਲੋ ਪੁਲਿਸ ਦੇ ਅਤੇ ਪ੍ਰਈਵੇਟ ਲੋਕਾਂ ਦੇ ਵਹੀਕਲਾਂ ਦੀ ਭੰਨਤੋੜ੍ਹ ਕੀਤੀ ਗਈ ਅਤੇ ਪੁਲਿਸ ਕਰਮਚਾਰੀਆਂ ਵੱਲੋ ਬੜੀ ਮੁਸ਼ਿਕਲ ਨਾਲ ਆਪਣੀਆਂ ਜਾਨਾ ਬਚਾਈਆ ਗਈਆਂ।ਅਤੇ ਬਾਅਦ ਵਿੱਚ ਬੜੀ ਮੁਸ਼ਕਿਲ ਨਾਲ ਧਰਨਾ ਪਰ ਕੰਟਰੋਲ ਕਰਕੇ ਧਰਨਾ ਨੂੰ ਤਿੱਤਰ ਬਿੱਤਰ ਕੀਤਾ ਗਿਆ।ਇਸ ਤਰਾਂ ਧਰਨਾਕਾਰੀਆਂ ਨੇ ਰਲ ਕੇ ਪੁਲਸ ਦੀ ਡਿਊਟੀ ਵਿੱਚ ਵਿਘਣ ਪਾਇਆ ਅਤੇ ਪੁਲਿਸ ਕਰਮਚਾਰੀਆਂ ਨੂੰ ਮਾਰ ਦੇਣ ਦੀ ਨੀਅਤ ਨਾਲ ਟਰੈਕਟਰ ਟਰਾਲੀਆਂ ਅਤੇ ਜੀਪਾਂ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਥੇ ਖੜੇ ਵਹੀਕਲਾਂ ਦੀ ਭੰਨਤੋੜ ਕੀਤੀ ਗਈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਗੁਰਪ੍ਰੀਤ ਸਿੰਘ ਨੇ 1.ਚਮਕੌਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰੋਡੇ 2.ਕਰਮਜੀਤ ਸਿੰਘ ਵਾਸੀ ਮਾਣੂੰਕੇ 3.ਕਾਲੀ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰੋਡੇ 4.ਨਿਰਮਲ ਸਿੰਘ ਵਾਸੀ ਰਾਜੇਆਣਾ 5.ਬਲਕਾਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਵੈਰੋਕੇ 6.ਬਲਦੇਵ ਸਿੰਘ ਵਾਸੀ ਜੀਰਾ (ਫਿਰੋਜਪੁਰ) 7.ਮੋਹਨ ਲਾਲ ਸਿੰਘ ਵਾਸੀ ਰੋਡੇ 8.ਜਸਮਲ ਸਿੰਘ ਵਾਸੀ ਰਾਜੇਆਣਾ 9.ਟਹਿਲ ਸਿੰਘ ਵਾਸੀ ਝੰਡੇਆਣਾ ਸਰਕੀ 10.ਪਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬਘੇਲੇਲਵਾਲਾ 11.ਜਤਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਡਰੋਲੀ ਭਾਈ 12 ਰਾਜਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੰਗੇਵਾਲਾ 13.ਮਨਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਗੱਜਣਵਾਲਾ 14.ਦਲਬੀਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਜੈਮਲਵਾਲਾ 15.ਰੇਸ਼ਮ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਮੰਗੇਵਾਲਾ 16.ਲਖਵੀਰ ਸਿੰਘ ਵਾਸੀ ਹਰੀਏਵਾਲਾ 17.ਨਿਰਭੈ ਸਿੰਘ ਵਾਸੀ ਢੁੱਡੀਕੇ ਤੇ 148/02-09-2021 ਅ/ਧ 307/332/333/353/186/148/ 149/120ਬੀ ਭ:ਦ, 8 ਬੀ ਨੈਸ਼ਨਲ ਹਾਈਵੇ ਐਕਟ 1956, 3/4 ਪ੍ਰਵੈਨਸ਼ਨ ਆਫ ਡੈਮਿਜ ਟੂ ਪਬਲਿਕ ਐਕਟ 1983ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ:ਅਮਰਜੀਤ ਸਿੰਘ ਨੇ ਹਰਮੇਲ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਬੜਿ ਰਾਊਕੇ ਤੇ 159/02-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 22 ਬਤਲਾਂ ਸ਼ਰਾਬ ਮਾਰਕਾ ਫਸਟ ਚੁਆਇੰਸ ਪੰਜਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਗੁਰਦੇਵ ਸਿੰਘ ਨੇ ਬਲਵਿੰਦਰ ਸਿੰਘ ਗੋਲਡੀ ਪੁੱਤਰ ਮੁਖਤਿਆਰ ਸਿੰਘ ਵਾਸੀ ਬੇਅੰਤ ਨਗਰ ਮੋਗਾ ਤੇ 147/02-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









