ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੇ ਖੇਤ ਵਿੱਚ ਪਿਆ ਸੀ ਤਾਂ ਉਕਤਾਨ ਦੋਸ਼ੀਆਂ ਕੈਂਟਰ ਨੰਬਰੀ ਪੀ ਬੀ 11 ਏ ਪੀ 8841 ਲੈ ਕੇ ਉਸਦੇ ਖੇਤ ਆਏ ਅਤੇ ਦੋਸ਼ੀਆਂ ਨੇ ਉਸ ਦੇ ਖੇਤ ਵਿੱਚ ਲੱਗੇ ਟਰਾਂਸਫਾਰਮ ਵਿੱਚੋ ਤੇਲ ਚੋਰੀ ਕਰਨ ਲੱਗ ਪਏ ਮੁਦਈ ਵੱਲੋ ਪਿੰਡ ਫੋਨ ਕਰਕੇ ਇੱਕਠ ਕਰਕੇ ਉਕਤਾਨ ਦੋਸ਼ੀਆਂ ਨੂੰ ਤੇਲ ਚੋਰੀ ਕਰਦੇ ਸਮੇ ਰੰਗੇ ਹੱਥੀ ਕਾਬੂ ਕਰਕੇ ਉਹਨਾਂ ਪਾਸੋਂ 90 ਲੀਟਰ ਤੇਲ, 1 ਪਾਇਪ ਅਤੇ ਇੱਕ ਲੋਹੇ ਦੀ ਪੀਕ ਬ੍ਰਾਂਮਦ ਕਰਕੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਤਾਰ ਸਿੰਘ ਨੇ 1.ਸੰਜੀਵ ਕੁਮਾਰ ਪੁੱਤਰ ਓਮ ਪ੍ਰਕਾਸ਼ 2.ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ 3.ਸਰਬਜੀਤ ਸਿੰਘ ਪੁੱਤਰ ਰੇਸ਼ਮ ਸਿੰਘ 4.ਜੱਸਾ ਸਿੰਘ ਪੁੱਤਰ ਹਰਜੀਤ ਸਿੰਘ ਵਾਸੀਆਨ ਧਰਮਕੋਟ ਤੇ 150/03-09-2021 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ………… ਉਮਰ 16 ਸਾਲ ਨੂੰ ਦੋਸ਼ੀ ਬਿੰਦੂ ਵਿਆਹ ਦਾ ਝੰਸਾ ਦੇ ਕੇ ਵਰਗਲਾ ਫੁਸਲਾ ਕੇ ਕਿੱਧਰੇ ਲੈ ਗਿਆ ਜਿਸਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਸੀਰ ਸਿੰਘ ਨੇ ਬਿੰਦੂ ਪੁੱਤਰ ਗੁਰਮੀਤ ਸਿੰਘ ਵਾਸੀ ਰਾਊਕੇ ਕਲਾਂ ਤੇ 121/03-09-2021 ਅ/ਧ 363/366ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਡਾਗਾਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਰਨੈਲ ਸਿੰਘ ਨੇ 1.ਸੁੱਖਪ੍ਰੀਤ ਸਿੰਘ ਉਰਫ ਸੁੱਖਾ ਪੱਨੂੰ ਪੁੱਤਰ ਜਲੌਰ ਸਿੰਘ 2.ਕਿਰਮਲ ਸਿੰਘ ਪੁੱਤਰ ਜਲੌਰ ਸਿੰਘ 3. ਸੋਨੀ ਪੁੱਤਰ ਜਰਨੈਲ ਸਿੰਘ 4.ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀਆਨ ਢੁੱਡੀਕੇ ਤੇ 68/03-09-2021 ਅ/ਧ 325/323/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









