ਥਾਣਾ ਮਹਿਣਾ
ਮੁਦਈ ਨੇ ਦਰਜ ਕਰਾਇਆ ਕਿ ਉਸਦੀ ਭਰਜਾਈ ਗੁੱਡੀ ਕੌਰ ਪਤਨੀ ਬੂਟਾ ਸਿੰਘ ਵਾਸੀ ਪਿੰਡ ਡਾਲਾ ਪੈਦਲ ਜਾ ਰਹੀ ਸੀ ਤਾਂ ਇਕ ਫਾਰਚੂਨਰ ਗੱਡੀ (ਜਿਸਦਾ ਨੰਬਰ 6377 ਹੀ ਪੜਿਆ ਗਿਆ) ਦੇ ਨਾਮਲੂਮ ਡਰਾਈਵਰ ਨੇ ਆਪਣੀ ਗੱਡੀ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੀ ਭਰਜਾਈ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਉਸਦੀ ਮੋਕਾ ਪਰ ਮੌਤ ਹੋ ਗਈ ਅਤੇ ਦੋਸ਼ੀ ਸਮੇਤ ਗੱਡੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਨਾਇਬ ਸਿੰਘ ਨੇ ਫਾਰਚੂਨਰ ਗੱਡੀ ਦਾ ਨਾਮਲੂਮ ਡਰਾਈਵਰ ਤੇ 110/14-09-2021 ਅ/ਧ 304(ਏ), 279 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਸਾਲੀ ਕਿਰਨਪ੍ਰੀਤ ਕੌਰ ਪੁੱਤਰੀ ਹਰਚੰਦ ਸਿੰਘ ਅਤੇ ਸੱਸ ਰਣਜੀਤ ਕੌਰ ਪਤਨੀ ਹਰਚੰਦ ਸਿੰਘ ਵਾਸੀਆਨ ਬਹੋਨਾ ਚੋਂਕ ਮੋਗਾ ਨਾਲ ਸੜਕ ਦੇ ਕਿਨਾਰੇ ਤੇ ਖੜ ਕੇ, ਗੱਲ੍ਹਾ ਕਰ ਰਿਹਾ ਸੀ ਤਾਂ ਦੋਸ਼ੀ ਨੇ ਆਪਣਾ ਟਰੱਕ ਨੰਬਰੀ ਪੀ.ਬੀ 03-ਐਨ-8511 ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੀ ਸੱਸ ਰਣਜੀਤ ਕੌਰ ਦੇ ਉਪਰ ਚੜ੍ਹਾ ਦਿੱਤਾ। ਜਿਸ ਨਾਲ ਉਸਦੀ ਮੋਕਾ ਪਰ ਮੌਤ ਹੋ ਗਈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸਰਦਾਰਾ ਸਿੰਘ ਨੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਰੂੜ ਸਿੰਘ ਵਾਸੀ ਲੰਗੇਆਣਾ ਤੇ 209/14-09-2021 ਅ/ਧ 304(ਏ), 337, 338, 279 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਸ਼ੀ ਨੂੰ ਮੁ:ਨੰ:87 ਮਿਤੀ 11-11-1990 ਅ/ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਮਹਿਣਾ ਵਿੱਚ ਮਾਨਯੋਗ ਅਦਾਲਤ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਜੀ ਵੱਲੋਂ ਮਿਤੀ 06-07-2015 ਨੂੰ 299 ਜ:ਫ: ਦਾ ਪੀ.ਓ ਘੋਸ਼ਿਤ ਕੀਤਾ ਗਿਆ ਸੀ। ਜਿਸਦੇ ਖਿਲਾਫ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਰਨੈਲ ਸਿੰਘ ਨੇ ਮਹਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਹਿੰਦੀਪੁਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਤੇ 78/14-09-2021 ਅ/ਧ 229(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਰਕੇਸ਼ ਪਾਸੋਂ 50 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਸ਼ੇਖਰ ਉਰਫ ਰਾਜੂ ਪਾਸੋਂ ਵੀ 50 ਗ੍ਰਾਂਮ ਹੈਰੋਇਨ (ਕੁੱਲ 100 ਗ੍ਰਾਂਮ ਹੈਰੋਇਨ) ਅਤੇ ਇਕ ਹਾਂਡਾ ਮੋਟਰਸਾਈਕਲ ਨੰਬਰੀ ਪੀ.ਬੀ 08-ਸੀ.ਐਨ-1760 ਬ੍ਰਾਂਮਦ ਕਰ ਲਿਆ ਗਿਆ।ਸ:ਥ: ਵਰਿੰਦਰ ਕੁਮਾਰ ਨੇ 1.ਰਕੇਸ਼ ਪੁੱਤਰ ਊੜਾ ਰਾਮ ਵਾਸੀ ਇਡੰਸਟਰੀ ਏਰੀਆ, ਈ.ਐਸ.ਆਈ ਕੁਆਟਰ, ਫਗਵਾੜਾ ਜਿਲ੍ਹਾ ਕਪੂਰਥਲਾ 2.ਸ਼ੇਖਰ ਉਰਫ ਰਾਜੂ ਪੁੱਤਰ ਗੋਨੀ ਵਾਸੀ ਮਕਾਨ ਨੰ:ਈ.ਐਫ. 228,ਬ੍ਰਹਮ ਨਗਰ, ਜਲੰਧਰ ਜਿਲ੍ਹਾ ਜਲੰਧਰ ਤੇ 111/14-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਜਸਵਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ ਅਤੇ ਦੋਰਾਨੇ ਤਫਤੀਸ਼ ਦੋਸ਼ਣ ਰਾਜਵਿੰਦਰ ਕੌਰ ਉਰਫ ਰੱਜੀ ਨੂੰ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। ਸ:ਥ: ਮਲਕੀਤ ਸਿੰਘ ਨੇ 1.ਜਸਵਿੰਦਰ ਕੌਰ ਉਰਫ ਰਾਣੀ ਪਤਨੀ ਸਵਰਨ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ 2.ਰਾਜਵਿੰਦਰ ਕੌਰ ਉਰਫ ਰੱਜੀ ਪੁੱਤਰੀ ਬਾਜ ਸਿੰਘ ਵਾਸੀ ਦਰਗਾਹੀ ਰੋਡ, ਦੋਲੇਵਾਲਾ ਜਿਲ੍ਹਾ ਮੋਗਾ ਤੇ 165/14-09-2021 ਅ/ਧ 21,29-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 8-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਦੀਪ ਸਿੰਘ ਨੇ ਮਹਿੰਦਰ ਸਿੰਘ ਪੁੱਤਰ ਰਾਣਾ ਸਿੰਘ ਵਾਸੀ ਢੋਲੇਵਾਲਾ ਜਿਲ੍ਹਾ ਮੋਗਾ ਤੇ 192/14-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੀ ਖੇਤ ਦੀ ਮੋਟਰ ਤੋਂ 100 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਜਤਿੰਦਰ ਕੁਮਾਰ ਨੇ ਗੁਰਚਰਨ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਰੋਂਤਾ ਜਿਲ੍ਹਾ ਮੋਗਾ ਤੇ 177/14-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।