ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 330/ਪੀ.ਸੀ 6/21 ਮਿਤੀ 23-08-2021 ਅਤੇ 2854/ਪੀ.ਸੀ 7/21 ਮਿਤੀ 28-06-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਪੈਸ਼ਲ ਕਰਾਈਮ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਨੇ ਹਿੰਦੋਸਤਾਨ ਸਟੀਲ ਵਰਕਸ ਕੰਸਟਰੱਕਸ਼ਨ ਲਿਿਮਟਿਡ ਕੰਪਨੀ ਦੇ ਨਾਮ ਪਰ ਜਾਅਲੀ ਦਸਤਾਵੇਜ ਬਣਾ ਕੇ, ਕਾਪਰੇਟਿਵ ਬੈਂਕ ਮੋਗਾ ਵਿਖੇ ਆਪਣਾ ਕਰੰਟ ਅਕਾਉਂਟ ਖੁਲਵਾ ਲਿਆ ਅਤੇ ਉਕਤ ਖਾਤੇ ਰਾਹੀ ਕ੍ਰੀਬ ਇਕ ਕਰੋੜ ਰੁਪਏ ਦੀਆਂ ਟਰਾਂਸਜੈਕਸਨ ਕਰ ਲਈਆਂ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਗੁਰਪ੍ਰੀਤ ਸਿੰਘ ਨੇ ਸੰਜੀਵ ਕੁਮਾਰ ਪੁੱਤਰ ਜਰਨੈਲ ਸਿੰਘ ਵਾਸੀ ਮਕਾਨ ਨੰ:5379/01 ਮਾਰਡਰ ਕੰਪਲੈਕਸ, ਮਨੀ ਮਾਜਰਾ, ਚੰਡੀਗੜ੍ਹ ਹਾਲ ਅਬਾਦ ਮਕਾਨ ਨੰ:1333, ਆਦਰਸ਼ ਨਗਰ, ਫਗਵਾੜਾ ਤੇ 165/16-09-2021 ਅ/ਧ 420,467,468,471 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਕ ਨਾਮਲੂਮ ਵਿਅਕਤੀ ਨੇ 112 ਹੈਲਪਲਾਈਨ ਪਰ ਕੰਪਲੇਂਟ ਕੀਤੀ ਕਿ ਇਕ ਸਵਿਫਟ ਕਾਰ ਨੰਬਰੀ ਪੀ.ਬੀ 03-ਏ.ਐਕਸ-9841, ਜਿਸਨੂੰ ਨਿਸ਼ਾਨ ਸਿੰਘ ਚਲਾ ਰਿਹਾ ਸੀ ਅਤੇ ਮਨਜੀਤ ਸਿੰਘ, ਸੰਜੀਵ ਸਿੰਘ ਅਤੇ ਵਿੱਕੀ ਉਸਦੇ ਨਾਲ ਬੈਠੇ ਸਨ ਅਤੇ ਇਕ ਅਲਟੋ ਕਾਰ ਨੰਬਰੀ ਪੀ.ਬੀ 04-ਏ-4203 ਜਿਸਨੂੰ ਦੋਸ਼ੀ ਰਾਵਲ ਸਿੰਘ ਚਲਾ ਰਿਹਾ ਸੀ ਅਤੇ ਉਸ ਨਾਲ ਇਕ ਅੋਰਤ ਜੱਸੀ ਬੈਠੀ ਹੋਈ ਸੀ। ਉਕਤਾਨ ਦੋਸ਼ੀਆਨ ਹੁਲੜਬਾਜੀ ਕਰਦੇ ਹੋਏ ਬਾਘਾਪੁਰਾਣਾ ਤੋਂ ਮੋਗਾ ਵੱਲ ਨੂੰ ਜਾ ਰਹੇ ਸਨ ਅਜਿਹਾ ਕਰਕੇ ਆਮ ਲੋਕਾਂ ਦੀ ਜਿੰਦਗੀ ਜੋਖਮ ਵਿੱਚ ਪਾ ਰਹੇ ਸਨ। ਬਿਜਲੀਘਰ ਸਿੰਘਾਂਵਾਲਾ ਦੇ ਨਜਦੀਕ ਉਕਤਾਨ ਦੋਸ਼ੀਆਂ ਦੀਆਂ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ ਅਤੇ ਦੋਨਾ ਕਾਰਾਂ ਵਿੱਚ ਸਵਾਰ ਵਿਅਕਤੀ ਜਖਮੀ ਹੋ ਗਏ।ਐਕਸੀਡੈਂਟ ਹੋਣ ਤੋਂ ਬਾਅਦ ਵੀ ਉਕਤਾਨ ਦੋਸ਼ੀਆਂ ਆਪਸ ਵਿੱਚ ਝਗੜਾ ਕਰਦੇ ਰਹੇ। ਐਕਸੀਡੈਂਟ ਹੋਣ ਸਮੇਂ ਇਕ ਸਾਈਕਲ ਸਵਾਰ ਗੁਰਮੀਤ ਸਿੰਘ ਉਰਫ ਲਾਡੀ ਪੁੱਤਰ ਨਾਮਲੂਮ ਵਾਸੀ ਸਿੰਘਾਂਵਾਲਾ ਵੀ ਜਖਮੀ ਹੋ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪਿੱਪਲ ਸਿੰਘ ਨੇ 1.ਨਿਸ਼ਾਨ ਸਿੰਘ ਪੁੱਤਰ ਹਰਬੰਸ ਸਿੰਘ2.ਮਨਜੀਤ ਸਿੰਘ ਪੁੱਤਰ ਬਲਰਾਜ ਸਿੰਘ ਵਾਸੀਆਨ ਬੁਰਜ ਲੱਧਾ ਜਿਲ੍ਹਾ ਬਠਿੰਡਾ 3.ਸੰਜੀਵ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸਮਾਲਸਰ4.ਰਾਵਲ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਸਮਾਲਸਰ5.ਜੱਸੀ ਪੁੱਤਰੀ ਨਾਮਲੂਮ6.ਵਿੱਕੀ ਪੁੱਤਰ ਨਾਮਲੂਮ ਤੇ 231/16-09-2021 ਅ/ਧ 336,160 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਸੁਖਵਿੰਦਰ ਸਿੰਘ ਨੇ ਛਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 167/16-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 900 ਨਸ਼ੀਲੀਆਂ ਗੋਲੀਆਂ ਮਾਰਕਾ ਛਲੋਨੳਜ਼ੲਪੳਮ ਠੳਬਲੲਟਸ 0.5 ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਜਗਜੀਤ ਸਿੰਘ ਨੇ ਜਸਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਧੂੜਕੋਟ ਰਣਸੀਂਹ ਜਿਲ਼੍ਹਾ ਮੋਗਾ ਤੇ 179/16-09-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਬੱਘਾ ਸਿੰਘ ਨੇ ਓਮਕਾਰ ਪੁੱਤਰ ਭਗਵਾਨ ਵਾਸੀ ਗਲੀ ਨੰ:1, ਹਰੀਜਨ ਕਲੋਨੀ ਮੋਗਾ ਤੇ 164/16-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 48 ਬੋਤਲਾਂ ਸ਼ਰਾਬ ਠੇਕਾ, ਮਾਰਕਾ ਮੋਟਾ ਸੰਤਰਾ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਹਰਜਿੰਦਰ ਸਿੰਘ ਨੇ ਕਮਲਦੀਪ ਸਿੰਘ ਉਰਫ ਬਾਬਾ ਪੁੱਤਰ ਸਤਪਾਲ ਸਿੰਘ ਵਾਸੀ ਪੁੱਲੀ ਵਾਲਾ ਮੁਹੱਲਾ ਮੋਗਾ ਜਿਲ੍ਹਾ ਮੋਗਾ ਤੇ 232/16-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 48 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ (ਹਰਿਆਣਾ) ਬ੍ਰਾਂਮਦ ਕਰ ਲਈ ਗਈ। ਸ:ਥ: ਸੁਰਜੀਤ ਸਿੰਘ ਨੇ ਰੋਹਿਤ ਕੁਮਾਰ ਉਰਫ ਰਿੱਕੀ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰ:2, ਪ੍ਰੇਮ ਨਗਰ ਮੋਗਾ ਤੇ 166/16-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।