ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਪਿੰਡ ਥਰਾਜ ਵਿਖੇ ਉਸਦੀ ਏਕਮ ਜਿਊਲਰਜ ਨਾਮ ਦੀ ਦੁਕਾਨ ਹੈ। ਜਿਥੇ ਬੈਠਾ ਮੁਦਈ ਆਪਣਾ ਕੰਮ ਕਰ ਰਿਹਾ ਸੀ ਤਾਂ ਦੋ ਨਾਮਲੂਮ ਵਿਅਕਤੀ ਉਮਰ ਕ੍ਰੀਬ: 20/22 ਸਾਲ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ। ਜੋ ਮੁਦਈ ਦੀ ਦੁਕਾਨ ਅੰਦਰ ਦਾਖਲ ਹੋ ਕੇ, ਪਿਸਟਲ ਦੀ ਨੋਕ ਤੇ, ਮੁਦਈ ਪਾਸੋਂ ਉਸਦਾ ਪਰਸ (ਜਿਸ ਵਿੱਚ 10,000/- ਰੁਪਏ ਨਗਦ ਅਤੇ ਜਰੂਰੀ ਕਾਗਜਾਤ ਸਨ), ਇਕ ਸੈਟ ਸੋਨਾ ਵਜਨੀ 2-1/2 ਤੋਲੇ, ਚਾਂਦੀ ਦੇ ਗਹਿਣੇ ਵਜਨੀ 700 ਗ੍ਰਾਂਮ ਮੁਦਈ ਦਾ ਮੋਬਾਇਲ ਫੋਨ ਅਤੇ ਗੱਲੇ ਵਿੱਚੋਂ 20,000/- ਰੁਪਏ ਨਗਦ ਜਬਰਦਸਤੀ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ। ਕੁੱਲ ਮਲੀਤੀ:-1,50,000/- ਰੁਪਏ। ਸ:ਥ: ਗੁਰਮੇਜ ਸਿੰਘ ਨੇ ਦੋ ਨਾਮਲੂਮ ਵਿਅਕਤੀ ਤੇ 211/18-09-2021 ਅ/ਧ 379(ਬੀ),34 ਭ:ਦ: ਅਤੇ 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਪਿੰਡ ਦੀ ਧਰਮਸ਼ਾਲਾ ਵਿੱਚ ਤਾਸ਼ ਪਰ ਪੈਸੇ ਲਗਾ ਕੇ, ਜੂਆ ਖੇਡ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 990/- ਰੁਪਏ ਨਗਦ ਅਤੇ ਤਾਸ਼ ਦੇ ਪੱਤੇ ਬ੍ਰਾਂਮਦ ਕਰ ਲਏ ਗਏ। ਹੋਲ: ਰਾਜਾ ਸਿੰਘ ਨੇ 1.ਜਸਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ 2.ਅਜਾਇਬ ਸਿੰਘ ਪੁੱਤਰ ਮੱਖਣ ਸਿੰਘ 3.ਜਗਜੀਤ ਸਿੰਘ ਪੁੱਤਰ ਬਲਵੀਰ ਸਿੰਘ 4.ਹਰਪ੍ਰੀਤ ਸਿੰਘ ਪੁੱਤਰ ਨੱਥੂ ਸਿੰਘ ਵਾਸੀਆਨ ਪਿੰਡ ਮਾਣੂੰਕੇ ਗਿੱਲ ਤੇ 181/18-09-2021 ਅ/ਧ 13-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਖਾਸਾ ਬ੍ਰਾਂਮਦ ਕਰ ਲਈ ਗਈ॥ਸ:ਥ: ਗੁਰਚਰਨ ਸਿੰਘ ਨੇ ਜੋਤੀ ਪਤਨੀ ਸੋਮ ਨਾਥ ਵਾਸੀ ਲਹੋਰੀਆਂ ਦਾ ਮੁਹੱਲਾ, ਮੋਗਾ ਜਿਲ੍ਹਾ ਮੋਗਾ ਤੇ 234/18-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਖਾਸਾ ਬ੍ਰਾਂਮਦ ਕਰ ਲਈ ਗਈ। ਹੋਲ: ਨਛੱਤਰ ਸਿੰਘ ਨ ੇਗੋਰਵ ਕੁਮਾਰ ਪੁੱਤਰ ਯਸ਼ਪਾਲ ਵਾਸੀ ਸੋਢੀਆਂ ਵਾਲਾ ਮੁਹੱਲਾ ਮੋਗਾ ਜਿਲ੍ਹਾ ਮੋਗਾ ਤੇ 235/18-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









