ਥਾਣਾ ਧਰਮਕੋਟ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਦੇ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਟਰੈਕਟਰ ਮਹਿੰਦਰਾ ਅਰਜੁਣ ਬਿਨਾਂ ਨੰਬਰੀ ਸਮੇਤ ਰੇਤਾ ਨਾਲ ਭਰਿਆਰ ਟਰਾਲਾ, ਇੱਕ ਟਰੈਕਟਰ ਅਰਜੁਣ ਮਹਿੰਦਰਾ ਬਿਨਾਂ ਨੰਬਰੀ ਸਮੇਤ ਰੇਤਾ ਦਾ ਭਰਿਆ ਟਰਾਲਾ, ਇੱਕ ਟਰੈਕਟਰ ਮਹਿੰਦਰਾ ਅਰਜੁਣ ਬਿਨਾਂ ਨੰਬਰੀ ਸਮੇਤ ਰੇਤਾ ਦਾ ਭਰਿਆ ਟਰਾਲਾ, ਇਕ ਟਰੈਕਟਰ ਨਿਊ ਹਾਲੈਡ 3630 ਬਿਨਾਂ ਨੰਬਰੀ ਸਮੇਤ ਰੇਤਾ ਦੀ ਭਰੀ ਟਰਾਲੀ, ਇੱਕ ਟਰੈਕਟਰ ਸੋਨਾਲੀਕਾ ਬਿਨਾਂ ਨੰਬਰੀ ਸਮੇਤ ਰੇਤਾ ਦਾ ਭਰੀ ਟਰਾਲੀ, ਇੱਕ ਟਿੱਪਰ ਨੰਬਰੀ ਪੀ ਬੀ 04 ਏ ੲੈ 6670 ਅਤੇ ਇੱਕ ਪੋਪਲੈਨ ਰੰਗ ਹਰਾ ਮਾਰਕਾ ਕੇ ਓ ਬੀ ਈ ਐਲ ਸੀ ਓ, ਇੱਕ ਪੋਪਲੈਨ ਰੰਗ ਪੀਲਾ, ਇੱਕ ਜੇ ਸੀ.ਬੀ ਰੰਗ ਪੀਲਾ, ਇੱਕ ਲੈਪਟੋਪ ਮਾਰਕਾ ਡੈਲ, ਇੱਕ ਪ੍ਰੈਟਰ ਮਾਰਕਾ ਕੈਨਨ, ਇੱਕ ਭਾਰ ਕਰਨ ਵਾਲੀ ਮਸ਼ੀਨ, ਇੱਕ ਫੀਤਾ ਮੋਕਾ ਤੋਂ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਰਾਜ ਸਿੰਘ ਨੇ 1.ਕਰਨੈਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੰਜਲੀ 2.ਸੁਖਵਿੰਦਰ ਪੁੱਤਰ ਗਰਦੀਪ ਸਿੰਘ ਵਾਸੀ ਫਤਿਹਪੁਰ ਕੰਨੀਆ 3.ਸੁਰਜਨ ਸਿੰਘ ਪੁੱਤਰ ਨਾਵਲ ਸਿੰਘ ਵਾਸੀ ਦੋਲੇਵਾਲਾ ਕਲਾਂ 4.ਮਲਕੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਧੱਲੇਕੇ 5.ਜਸਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸਿਰਸੜੂ 6.ਰਾਜਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲੋਹਗੜ 7.ਸਾਹਿਬ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਬੱਗੇ 8.ਸੁਰਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਬੱਗੇ ਤੇ 195/19-09-2021 ਅ/ਧ 379/411 ਭ:ਦ , 21 (3) ਮਾਇਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਰਸਤੇ ਵਿੱਚ ਘੇਰ ਕੇ ਡਾਗ, ਰਾਡ ਲੋਹਾ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਦੋਸ਼ੀਆਂ ਪਿੰਡ ਦੇ ਛੱਪੜ ਵਿੱਚੋ ਮੱਛੀਆਂ ਚੋਰੀਆਂ ਕਰਦੇ ਸਨ ਮੁਦਈ ਉਹਨਾਂ ਨੂੰ ਰੋਕਦਾ ਸੀ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਜਿੰਦਰ ਸਿੰਘ ਨੇ 1.ਸੰਦੀਪ ਬਇਆ ਪੁੱਤਰ ਨਾਮਾਲੂਮ 2.ਰਾਜਾ ਸਿੰਘ ਪੁੱਤਰ ਗੁਰਚਰਨ ਸਿੰਘ 3.ਨਿਰਮਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਘੱਲ ਕਲਾਂ ਅਤੇ 2 ਨਾਮਾਲੂਮ ਆਦਮੀ ਤੇ 126/19-09-2021 ਅ/ਧ 341/323/506/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਸਕੂਟਰੀ ਟੀ.ਵੀ ਅੇਸ ਨੰਬਰੀ ਪੀ ਬੀ 09 ਏ ਬੀ 8330 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 50 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਮਲਕੀਤ ਸਿੰਘ ਨੇ 1.ਸੰਜੀਵ ਕੁਮੁਰ ਉਰਫ ਜੋਨੀ ਪੁੱਤਰ ਰਾਜ ਕੁਮਾਰ ਵਾਸੀ ਕਿੱਲੇ ਵਾਲਾ ਮਹੁੱਲਾ ਕਪੂਰਥਲਾ 2.ਸ਼ਿਵ ਕੁਮਾਰ ਉਰਫ ਸ਼ਿਵਾ ਪੁੱਤਰ ਨਰਿੰਦਰ ਕੁਮਾਰ ਵਾਸੀ ਸੇਰਗੜ੍ਹ ਮਹੱਲਾ ਕਪੂਰਥਲਾ ਤੇ 196/19-09-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 9 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਦਿਲਬਾਗ ਸਿੰਘ ਨੇ ਦੀਪਕ ਕੁਮਾਰ ਪੁੱਤਰ ਸੇਰ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਤੇ 70/19-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









