ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਰਿਲਾਇੰਸ ਜੀਓ ਕੰਪਨੀ ਵਿੱਚ ਬਤੌਰ ਲੀਗਲ ਮੈਨੇਜਰ ਸਰਕਲ ਪੰਜਾਬ ਲੱਗਾ ਹੋਇਆ ਹੈ ਅਤੇ ਪੰਜਾਬ ਵਿੱਚ ਲੱਗੇ ਜੀਓ ਕੰਪਨੀ ਦੇ ਮੋਬਾਇਲ ਟਾਵਰਾਂ ਦੀ ਦੇਖ-ਰੇਖ ਦੀ ਜਿੰਮੇਵਾਰੀ ਮੁਦਈ ਦੀ ਹੈ।ਟੈਕਨੀਸ਼ੀਅਲ ਕਰਮਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਇੰਦਰਗੜ੍ਹ ਨੇ ਫੋਨ ਪਰ ਮੁਦਈ ਨੂੰ ਦੱਸਿਆਂ ਕਿ ਮਿਤੀ 11-09-2021 ਦੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਪਿੰਡ ਢੋਲੇਵਾਲਾ ਵਿਖੇ ਲੱਗੇ ਜੀਓ ਟਾਵਰ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ।ਕੁੱਲ ਮਲੀਤੀ: 99845/- ਰੁਪਏ। ਸ:ਥ: ਕੁਲਦੀਪ ਸਿੰਘ ਨੇ ਨਾਮਲੂਮ ਵਿਅਕਤੀ ਤੇ 197/20-09-2021 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਇਹ ਮੁਕੱਦਮਾਂ ਦਰਖਾਸਤ ਨੰਬਰੀ 103/ਪੀ.ਸੀ 4/21 ਮਿਤੀ 05-03-2021, ਬਾਅਦ ਪੜਤਾਲ ਇੰਚਾਰਜ ਈ.ਓ ਵਿੰਗ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਨੇ ਦਰਖਾਸਤੀਆਂ ਨੂੰ ਵਿਦੇਸ਼ ਕੁਵੈਤ ਭੇਜਣ ਦਾ ਝਾਂਸਾ ਦੇ ਕੇ, ਉਹਨਾ ਨਾਲ 2,60,000/- ਰੁਪਏ ਦੀ ਠੱਗੀ ਮਾਰ ਲਈ। ਸ਼੍ਰੀ ਸੁਖਵਿੰਦਰ ਸਿੰਘ ਉਪ ਕਪਤਾਨ ਨੇ ਮਨਜੀਤ ਸਿੰਘ ਉਰਫ ਮੀਤਾ ਪੁੱਤਰ ਕਾਲਾ ਸਿੰਘ ਵਾਸੀ ਬਾਰਦੇਕੇ ਜਿਲ੍ਹਾ ਲੁਧਿਆਣਾ ਤੇ 135/20-09-2021 ਅ/ਧ 420 ਭ:ਦ: ਅਤੇ 13 ਪੰਜਾਬ ਟਰੈਵਲ ਪਰਫੈਸ਼ਨਲ ਰੈਗੂਲੇਸ਼ਨ ਐਕਟ 2014 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 350 ਨਸ਼ੀਲੀਆਂ ਗੋਲੀਆਂ (ਖੁੱਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਸੇਵਕ ਸਿੰਘ ਨੇ ਸਾਧੂ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪੱਤੀ ਗਿੱਲ, ਚੂਹੜਚੱਕ ਜਿਲ੍ਹਾ ਮੋਗਾ ਤੇ 79/20-09-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਮੱਘਰ ਸਿੰਘ ਨੇ ਪਰਦੀਪ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਹਿੰਮਤਪੁਰਾ ਜਿਲ੍ਹਾ ਮੋਗਾ ਤੇ 182/20-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 20 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਕੁਲਵੰਤ ਸਿੰਘ ਨੇ 1.ਗੁਰਜੰਟ ਸਿੰਘ ਪੁੱਤਰ ਸੋਨੀ ਪੁੱਤਰ ਕੁਲਵੰਤ ਸਿੰਘ ਵਾਸੀ ਢਿਲੋਂ ਪੱਤੀ, ਕੋਟਕਪੂਰਾ ਰੋਡ, ਮੋਗਾ ਜਿਲ੍ਹਾ ਮੋਗਾ 2.ਮਨਦੀਪ ਕੁਮਾਰ ਉਰਫ ਸੋਨੂੰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਚੱਕੀ ਵਾਲੀ ਗਲੀ ਮੋਗਾ ਜਿਲ੍ਹਾ ਮੋਗਾ ਤੇ 237/20-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਦੀ ਕਾਰ ਨੰਬਰੀ ੍ਹ੍ਰ-08ੌ6827 ਮਾਰਕਾ ਬੀਟ ਵਿਚੋਂ 10 ਪੇਟੀਆਂ ਸ਼ਰਾਬ ਠੇਕਾ ਮਾਰਕਾ ਹਾਈਸਪੀਡ ਵਿਸਕੀ (ਚੰਡੀਗੜ੍ਹ) ਬ੍ਰਾਂਮਦ ਕਰ ਲਈ ਗਈ। ਦੋਸ਼ੀ ਗੁਰਪ੍ਰੀਤ ਸਿੰਘ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਸ:ਥ: ਪਿੱਪਲ ਸਿੰਘ ਨੇ 1.ਸਚਿੱਨ ਸ਼ਰਮਾਂ ਪੁੱਤਰ ਵੀ.ਕੇ ਸ਼ਰਮਾਂ ਵਾਸੀ ਗੋਬਿੰਦਗੜ੍ਹ ਬਸਤੀ, ਵਾਰਡ ਨੰ:6, ਮੋਗਾ 2.ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਰਾਓਕੇ ਕਲਾਂ ਜਿਲ੍ਹਾ ਮੋਗਾ ਤੇ 236/20-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚਾਲੂ ਭੱਠੀ ਅਤੇ 05 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਰਘਵਿੰਦਰ ਪ੍ਰਸ਼ਾਦ ਨੇ ਸੁਖਦੇਵ ਸਿੰਘ ਉਰਫ ਭੈਰੋ ਪੁੱਤਰ ਛਿੰਦਰ ਸਿੰਘ ਵਾਸੀ ਨੇੜੇ ਬਾਲਮੀਕ ਮੰਦਰ ਪਿੰਡ ਕੁੱਸਾ ਜਿਲ੍ਹਾ ਮੋਗਾ ਤੇ 134/20-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









