ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਨਾਮਲੂਮ ਵਿਅਕਤੀ ਮਹਿੰਦਰਾ ਅਰਜਨ ਟਰੈਕਟਰ-ਟਰਾਲੀ ਪਰ ਸੱਤਲੁਜ ਦਰਿਆ ਵਿਚੋਂ ਚੋਰੀ ਰੇਤਾ ਭਰਕੇ ਜੀ.ਟੀ. ਰੋਡ ਮੋਗਾ ਵੱਲੋਂ ਨੂੰ ਆ ਰਿਹਾ ਹੈ। ਜਿਸਤੇ ਇਕ ਮਹਿੰਦਰਾ ਅਰਜਨ ਟਰੈਕਟਰ ਸਮੇਤ ਟਰਾਲੀ (ਲੋਡ ਰੇਤਾ) ਬ੍ਰਾਂਮਦ ਕਰ ਲਿਆ ਗਿਆ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਸ:ਥ: ਚਰਨਜੀਤ ਸਿੰਘ ਨੇ ਨਾਮਲੂਮ ਵਿਅਕਤੀ ਤੇ 200/23-09-2021 ਅ/ਧ 379 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਅਤੇ ਇਕ ਮੋਟਰਸਾਈਕਲ ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਬਲਵਿੰਦਰ ਸਿੰਘ ਨੇ ਸਰਦੂਲ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਫਿਰੋਕੇ ਜਿਲ੍ਹਾ ਫਿਰੋਜਪੁਰ ਤੇ 238/23-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 50 ਗ੍ਰਾਂਮ ਹੈਰੋਇਨ ਅਤੇ ਇਕ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 10-ਈ.ਐਚ-9752 ਬ੍ਰਾਂਮਦ ਕਰ ਲਿਆ ਗਿਆ। ਸ:ਥ: ਮਲਕੀਤ ਸਿੰਘ ਨੇ 1.ਕਰਮ ਸਿੰਘ ੳੇੁਰਫ ਕਰਮਾਂ ਪੁੱਤਰ ਮਨਜੀਤ ਸਿੰਘ ਵਾਸੀ ਗਾਲਬ ਕਲਾਂ ਥਾਣਾ ਸਦਰ ਜਗਰਾਂਓ ਜਿਲ੍ਹਾ ਲੁਧਿਆਣਾ ਦਿਹਾਤੀ2.ਜਗਸੀਰ ਸਿੰਘ ਉਰਫ ਜੱਗਾ ਪੁੱਤਰ ਨੱਥੂ ਸਿੰਘ ਵਾਸੀ ਦਲੀਪ ਬਸਤੀ, ਮੁਦਕੀ ਰੋਡ, ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 81/23-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਸ਼ੀ ਮੁ:ਨੰ:98 ਮਿਤੀ 23-05-2017 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਬਾਘਾਪੁਰਾਣਾ ਵਿੱਚ, ਕੇਂਦਰੀ ਜੇਲ ਫਰੀਦਕੋਟ ਵਿਖੇ 10 ਸਾਲ ਦੀ ਸਜਾ ਭੁਗਤ ਰਿਹਾ ਸੀ ਅਤੇ ਮਿਤੀ 13-07-2021 ਨੂੰ 8 ਹਫਤਿਆਂ ਦੀ ਪੇਰੋਲ ਪਰ ਆਇਆ ਸੀ ਜੋ ਵਾਪਿਸ ਨਹੀ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਅੰਗਰੇਜ ਸਿੰਘ ਨੇ ਦਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 212/23-09-2021 ਅ/ਧ ਸੈਕਸ਼ਨ 9 ਦਾ ਪੰਜਾਬ ਗੁੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 48 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਹੀਰ ਸੋਂਫੀ ਬ੍ਰਾਂਮਦ ਕਰ ਲਈ ਗਈ। ਸ:ਥ: ਵਰਿੰਦਰ ਕੁਮਾਰ ਨੇ 1.ਰੋਹਿਤ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਾਘਾਪੁਰਾਣਾ 2.ਹੰਸ ਰਾਜ ਪੁੱਤਰ ਗੁਰਮੇਲ ਸਿੰਘ ਵਾਸੀ ਬਾਘਾਪੁਰਾਣਾ ਤੇ 213/23-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









