ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਂ ਨੇ ਚਮਕੌਰ ਸਿੰਘ ਦੇ ਖੇਤ ਵਿੱਚੋਂ ਨਜਾਇਜ ਮਾਈਨਿੰਗ ਕਰਕੇ, ਟਰਾਲੀ ਰੇਤਾ ਨਾਲ ਭਰ ਕੇ, ਦੋਸ਼ੀ ਨਿਸ਼ਾਨ ਸਿੰਘ ਦੇ ਘਰ ਵਿੱਚ ਖੜੀ ਕੀਤੀ ਹੋਈ ਹੈ। ਜਿਸਤੇ ਦੋਸ਼ੀ ਨਿਸ਼ਾਨ ਸਿੰਘ ਦੇ ਘਰ ਵਿਚੋਂ ਇਕ ਟਰੈਕਟਰ ਟਰਾਲੀ(ਲੋਡ ਰੇਤਾ) ਬ੍ਰਾਂਮਦ ਕਰ ਲਿਆ ਗਿਆ। ਸ:ਥ: ਜਗਤਾਰ ਸਿੰਘ ਨੇ 1.ਨਿਸ਼ਾਨ ਸਿੰਘ ਪੁੱਤਰ ਕੇਹਰ ਸਿੰਘ 2.ਜੁਝਾਰ ਸਿੰਘ ਪੁੱਤਰ ਨਿਸ਼ਾਨ ਸਿੰਘ 3.ਚਮਕੌਰ ਸਿੰਘ ਪੁੱਤਰ ਮੇਜਰ ਸਿੰਘ ਵਾਸੀਆਨ ਪਿੰਡ ਚਿਰਾਗਸ਼ਾਹ ਵਾਲਾ ਜਿਲ੍ਹਾ ਮੋਗਾ ਤੇ 171/27-09-2021 ਅ/ਧ 379,411 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਰਾਜਵੀਰ ਸਿੰਘ ਉਰਫ ਗੱਗੂ ਪਾਸੋਂ 2500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਹਾਈਡਰੋਕਲੋਰਾਈਡ 100 ਐਮ.ਜੀ ਅਤੇ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸੂ ਪਾਸੋਂ 2500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਹਾਈਡਰੋਕਲੋਰਾਈਡ 100 ਐਮ.ਜੀ (ਕੁੱਲ: 5000 ਨਸ਼ੀਲੀਆਂ ਗੋਲੀਆਂ) ਅਤੇ ਇਕ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ-66-ਏ-6596 ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਪਾਲ ਸਿੰਘ ਨੇ 1.ਰਾਜਵੀਰ ਸਿੰਘ ਉਰਫ ਗੱਗੂ ਪੁੱਤਰ ਕੇਵਲ ਸਿੰਘ ਵਾਸੀ ਰਸੂਲਪੁਰ ਥਾਣਾ ਹਠੂਰ ਜਿਲ੍ਹਾ ਲੁਧਿਆਣਾ 2.ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਸਰਬਨ ਸਿੰਘ ਵਾਸੀ ਬੱਧਨੀ ਕਲਾਂ ਤੇ 137/27-09-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 18 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਸੰਦੀਪ ਕੁਮਾਰ ਨੇ ਸਿਮਰਨਜੀਤ ਸਿੰਘ ਉਰਫ ਪਿੱਦੀ ਪੁੱਤਰ ਲਛਮਣ ਸਿੰਘ ਵਾਸੀ ਬੁੱਗੀਪੁਰਾ ਥਾਣਾ ਮਹਿਣਾ ਜਿਲ੍ਹਾ ਮੋਗਾ ਤੇ 82/27-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਸ਼ਰਾਬ ਠੇਕਾ ਮਾਰਕਾ ਸਤਰੰਗੀ ਸੰਤਰਾ (ਹਰਿਆਣਾ) ਅਤੇ ਇਕ ਸਕੂਟਰੀ ਨੰਬਰੀ ਪੀ.ਬੀ-29-ਐਨ-7001 ਬ੍ਰਾਂਮਦ ਕਰ ਲਈ ਗਈ। ਸ:ਥ: ਬਲਕਾਰ ਸਿੰਘ ਨੇ ਸੁਰਜੀਤ ਸਿੰਘ ਉਰਫ ਪੱਪੂ ਪੁੱਤਰ ਪ੍ਰੀਤਮ ਸਿੰਘ ਵਾਸੀ ਨੇੜੇ ਸੋਢੀ ਪਾਤਸ਼ਾਹ ਗੁਰੂਦੁਰਆਰਾ ਸਾਹਿਬ, ਜੀਰਾ ਰੋਡ ਮੋਗਾ ਤੇ 174/27-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









