ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਨੇ ਉਸਦੀ ਦੁਕਾਨ ਦਾ ਦਰਵਾਜਾ ਤੋੜ ਕੇ 9 ਡੱਬੇ ਦੇਸੀ ਘਿਉ ਦੇ ਅਤੇ 175 ਰੁਪਏ ਨਗਦੀ ਚੋਰੀ ਕਰਕੇ ਲੈ ਗਿਆ ਮਲੀਤੀ ਕਰੀਬ 4225 ਰੁਪਏ।ਜਿਸਤੇ ਦੋਸ਼ੀ ਖਿਲਾਫ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਗਜੀਤ ਸਿੰਘ ਨੇ ਵਿਨੋਦ ਕੁਮਾਰ ਪੁੱਤਰ ਮਦਨ ਲਾਲ ਵਾਸੀ ਗਲੀ ਨੰਬਰ 2 ਨਿਊ ਬਸੰਤ ਵਿਹਾਰ ਲੁਧਿਆਣਾ ਤੇ 184/29-09-2021 ਅ/ਧ 380/458 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਸੱਟਾਂ ਮਾਰੀਆਂ ਅਤੇ ਹਵਾਈ ਫਾਇਰ ਕੀਤੇ ਵਜ੍ਹਾ ਰੰਜਿਸ਼ ਦੋਸ਼ੀ ਪ੍ਰੀਤਮ ਉਸਦੇ ਮੁਦਈ ਗੁਰਦੇਵ ਸਿੰਘ ਦੇ ਪਲਾਟ ਡੇਢ ਮਰਲੇ ਜਗ੍ਹਾ ਪਰ ਕਬਜਾ ਕਰਦਾ ਸੀ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬੂਟਾ ਸਿੰਘ ਨੇ 1.ਪ੍ਰੀਤਮ ਸਿੰਘ ਸਰਪੰਚ ਪੁੱਤਰ ਬੋਹੜ ਸਿੰਘ ਵਾਸੀ ਸੇਰਪੁਰ ਖੁਰਦ 2.ਸੁਖਵਿੰਦਰ ਸਿੰਘ ਉਰਫ ਰਾਜੂ ਪੁੱਤਰ ਪ੍ਰੀਤਮ ਸਿੰਘ ਵਾਸੀ ਸੇਰਪੁਰ ਖੁਰਦ 3.ਗੁਰਦੇਵ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪੀਰਮਹੁਮੰਦ (ਫਿਰੋਜਪੁਰ) 4.ਸਰਬਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪੀਰ ਮਹੁਮੰਦ 5.ਸੋਨੀ ਸਰਪੰਚ ਪੁੱਤਰ ਚੰਨਣ ਸਿੰਘ ਵਾਸੀ ਸਮੂਦ ਸਿੰਘ ਵਾਲੀ 6.ਵਿਪਨ ਕੁਮਾਰ ਪੁੱਤਰ ਜੀਤ ਕੁਮਾਰ ਵਾਸੀ ਸੇਰਪੁਰ ਤਾਇਬਾਂ 7.ਰਾਣਾ ਪੁੱਤਰ ਨਾਮਾਲੂਮ ਵਾਸੀ ਪੀਰ ਮਹੁਮੰਦ 8 ਲੱਖੀ ਪੁੱਤਰ ਨਾਮਾਲਾੂਮ ਵਾਸੀ ਪੀਰ ਮਹੁਮੰਦ 9 ਗੁਰਮੇਲ ਸਿੰਘ ਪੁੱਤਰ ਨਾਮਾਲੂਮ ਵਾਸੀ ਪੀਰ ਮਹੁਮੰਦ ਅਤੇ ਨਾਮਾਲੂਮ ਆਦਮੀ ਤੇ 203/29-09-2021 ਅ/ਧ 323/336/148/149 ਭ:ਦ, 25,27,54,59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਕੱਬਡੀ ਦਾ ਖਿਡਾਰੀ ਹੈ ਉਕਤਾਨ ਦੋਸ਼ੀਆਂ ਉਸਦੀ ਗਲੀ ਵਿੱਚ ਆਏ ਅਤੇ ਲਲਕਾਰਾ ਮਾਰ ਕੇ ਉਸਨੂੰ ਬਾਹਰ ਨਿਕਲਣ ਲਈ ਕਿਹਾ ਮੁਦਈ ਡਰ ਕੇ ਅੰਦਰ ਲੁਕ ਗਿਆ ਤਾਂ ਦੋਸ਼ੀਆਂ ਨੇ ਆਪਣੇ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਵਜ੍ਹਾ ਰੰਜਿਸ਼।ਇੱਕ ਦਿਨ ਪਹਿਲਾ ਮੁਦਈ ਦੀ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਦੋਸ਼ੀ ਮਨਜੀਤ ਸਿੰਘ ਨਾਲ ਤੂੰ ਤੂੰ ਮੈਂ ਮੈਂ ਹੋਈ ਸੀ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਖਪਾਲ ਸਿੰਘ ਨੇ 1.ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ 2.ਹਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ 3.ਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਪਿੰਡ ਰੋਲੀ 4.ਜੀਵਨ ਸਿੰਘ ਉਰਫ ਜੀਵਾ ਪੁੱਤਰ ਨਾਮਾਲੂਮ ਵਾਸੀ ਲੁਹਾਰਾ ਅਤੇ 2/3 ਨਾਮਾਲੂਮ ਆਦਮੀ ਤੇ 117/29-09-2021 ਅ/ਧ 336/506/148/149 ਭ:ਦ, 25/27/54/59 ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 560 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ 100 ਐਸ ਆਰ ਅਤੇ 480 ਨਸ਼ੀਲੀਆਂ ਗੋਲੀਆਂ ਮਾਰਕਾ ਐਲਪਰਾ ਜੋਲਮ ਕੁੱਲ਼ 1040 ਨੀਸ਼ਲੀਆਂ ਗੋਲੀਆਂ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਮੇਜਰ ਸਿੰਘ ਨੇ ਅਮਰ ਸਿੰਘ ਉਰਫ ਅੰਬੂ ਪੁੱਤਰ ਗੁਰਦਿਆਲ ਸਿੰਘ ਵਾਸੀ ਨੂਰਪੁਰ ਹਕੀਮਾ ਤੇ 204/29-09-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ: ਸੁਲੱਖਣ ਸਿੰਘ ਨੇ ਪਰਮਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਨੂਰਪੁਰ ਹਕੀਮਾ ਤੇ 205/29-09-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 22 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ: ਜਰਨੈਲ ਸਿੰਘ ਨੇ ਜਸਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੰਧੂ ਪੱਤੀ ਅਜੀਤਵਾਲ ਤੇ 83/29-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਫਸਟ ਚੁਆਇਸ ਹਰਿਆਣਾ ਅਤੇ 6 ਬੋਤਲਾਂ ਮਾਰਕਾ 999 ਪਾਵਰ ਸਟਾਰ ਚੰਡੀਗੜ੍ਹ ਕੁੱਲ 18 ਬੋਤਲਾਂ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਧਰਮਪਾਲ ਸਿੰਘ ਨੇ ਭਾਗ ਸਿੰਘ ਉਰਫ ਭਾਗਾ ਪੁੱਤਰ ਸਵਰਨ ਸਿੰਘ ਵਾਸੀ ਚੂਹੜਚੱਕ ਤੇ 84/29-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਫਸਟ ਚੁਆਇਸ ਹਰਿਆਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਨੈਬ ਸਿੰਘ ਨੇ ਸੁਖਦੇਵ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਮੈਹਿਣਾ ਤੇ 116/29-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









